ਗੁਰੂਹਰਸਹਾਏ (ਸਿਕਰੀ) : ਉੱਤਰੀ ਭਾਰਤ 'ਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਪੰਜਾਬੀਆਂ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਭਾਰੀ ਮੀਂਹ ਪੈਣ ਕਾਰਨ ਸੂਬੇ 'ਚ ਸਬਜ਼ੀਆਂ ਦੀ ਸਪਲਾਈ 'ਤੇ ਭਾਰੀ ਅਸਰ ਪਿਆ ਹੈ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਅਚਾਨਕ ਵਾਧੇ ਨੇ ਪੰਜਾਬੀਆਂ ਦੇ ਰਸੋਈ ਦੇ ਬਜਟ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਬਾਰਸ਼ ਅਤੇ ਨਮੀ ਵਾਲੇ ਮੌਸਮ ਕਾਰਨ ਹਰੀਆਂ ਸਬਜ਼ੀਆਂ ਦੀ ਸਪਲਾਈ 'ਚ ਕਮੀ ਆਈ ਹੈ, ਜਦਕਿ ਬਜ਼ਾਰਾਂ 'ਚ ਮੰਗ ਲਗਾਤਾਰ ਵੱਧ ਰਹੀ ਹੈ। ਸਥਾਨਕ ਵਪਾਰੀਆਂ ਅਤੇ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨੇ ਆਮ ਜਨਤਾ ਦੀ ਜੇਬ ’ਤੇ ਵੱਡਾ ਬੋਝ ਪਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 9 ਤੇ 10 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਸਬਜ਼ੀਆਂ ਦੇ ਵਪਾਰੀਆਂ ਅਨੁਸਾਰ ਖ਼ਾਸ ਤੌਰ ’ਤੇ ਪਹਾੜੀ ਖੇਤਰਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਥਾਨਕ ਵਿਕਰੇਤਾ ਆਸ਼ੂ, ਸੰਨੀ, ਮੰਗਲ ਸਿੰਘ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਅਤੇ ਬਾਰਸ਼ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਨਾਲ ਸਬਜ਼ੀਆਂ ਦੀ ਢੋਆ-ਢੁਆਈ ਵਿੱਚ ਵੀ ਦੇਰੀ ਹੋ ਰਹੀ ਹੈ। ਇਸ ਦਾ ਸਿੱਧਾ ਅਸਰ ਸਬਜ਼ੀਆਂ ਦੀਆਂ ਕੀਮਤਾਂ ’ਤੇ ਪਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ! ਵਿਗੜੇ ਹਾਲਾਤ, ਬਚ ਕੇ ਰਹਿਣ ਦੀ ਲੋੜ (ਵੀਡੀਓ)
ਖ਼ਪਤਕਾਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਉਨ੍ਹਾਂ ਦੇ ਮਹੀਨਾਵਾਰ ਬਜਟ ਨੂੰ ਪ੍ਰਭਾਵਿਤ ਕੀਤਾ ਹੈ। ਇੱਕ ਗ੍ਰਹਿਣੀ ਮਨਜੀਤ ਕੌਰ ਨੇ ਕਿਹਾ ਕਿ ਹੁਣ ਸਬਜ਼ੀਆਂ ਦੀ ਮਾਤਰਾ ਘਟਾਉਣੀ ਪੈ ਰਹੀ ਹੈ, ਕਿਉਂਕਿ ਇੰਨੀ ਮਹਿੰਗੀ ਸਬਜ਼ੀਆਂ ਖਰੀਦਣਾ ਹਰ ਕਿਸੇ ਦੀ ਵਸ ਵਿੱਚ ਨਹੀਂ। ਸਥਾਨਕ ਬਜ਼ਾਰਾਂ ਵਿੱਚ ਸਬਜ਼ੀਆਂ ਦੀ ਘੱਟ ਸਪਲਾਈ ਅਤੇ ਵੱਧਦੀ ਮੰਗ ਨੇ ਵਿਕਰੇਤਾਵਾਂ ਨੂੰ ਵੀ ਮਜ਼ਬੂਰ ਕੀਤਾ ਹੈ ਕਿ ਉਹ ਮਹਿੰਗੇ ਭਾਅ ’ਤੇ ਸਬਜ਼ੀਆਂ ਵੇਚਣ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅਗਲੇ ਕੁੱਝ ਦਿਨਾਂ 'ਚ ਬਾਰਸ਼ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਕਾਰਨ ਸਬਜ਼ੀਆਂ ਦੀ ਸਪਲਾਈ ਵਿੱਚ ਸੁਧਾਰ ਦੀ ਉਮੀਦ ਘੱਟ ਹੈ। ਸਰਕਾਰੀ ਅਧਿਕਾਰੀਆਂ ਨੇ ਅਜੇ ਤੱਕ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਦੌਰਾਨ, ਆਮ ਲੋਕਾਂ ਨੂੰ ਮਹਿੰਗੀਆਂ ਸਬਜ਼ੀਆਂ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਜੀ ਕਾਲਜ ਦੀ ਬੱਸ ਨੇ ਔਰਤ ਨੂੰ ਬੁਰੀ ਤਰ੍ਹਾਂ ਦਰੜਿਆ, ਹੋਈ ਦਰਦਨਾਕ ਮੌਤ
NEXT STORY