ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਕਰਵਾਏ ਜਾ ਰਹੇ ਅਰਦਾਸ ਸਮਾਗਮ 'ਚ ਪਹੁੰਚਣ ਲਈ ਪ੍ਰਧਾਨ ਭੋਮਾ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਦੌਰਾਨ ਰਣਜੀਤ ਸਿੰਘ ਭੋਮਾ ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ 31 ਮਾਰਚ ਨੂੰ ਸਵੇਰੇ ਚੋਕ ਮਹਾ ਸਿੰਘ ਵਿਖੇ ਕਰਵਾਏ ਜਾਣ ਵਾਲੇ ਅਰਦਾਸ ਸਮਾਗਮ ਵਿੱਚ ਹਾਜ਼ਰ ਹੋਣਗੇ।
ਇਹ ਵੀ ਪੜ੍ਹੋ : ਨਯਾਰਾ ਵੱਲੋਂ ਕੀਮਤਾਂ ’ਚ ਵਾਧੇ ਨਾਲ ਪੈਟਰੋਲ ਪੰਪ ਸੁੰਨੇ, ਗ੍ਰਾਹਕ ਹੋਰ ਪੰਪਾਂ ਵੱਲ ਮੁੜੇ
ਪ੍ਰਧਾਨ ਭੋਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਦਾ ਐਲਾਨ ਅੱਜ ਤੋਂ ਲਗਭਗ ਚਾਰ ਮਹੀਨੇ ਪਹਿਲਾਂ ਕੀਤਾ ਗਿਆ ਹੈ ਪਰ ਅਫਸੋਸ ਕੇ ਅਜੇ ਤੱਕ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ ਬਲਕਿ ਸ਼ਹਿਰ ਦੇ 12 ਗੇਟਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵੱਲ ਜਾਂਦੇ ਰਸਤਿਆਂ ਵਿੱਚ ਮੀਟ, ਸ਼ਰਾਬ ਅਤੇ ਪਾਨ ਬੀੜੀ ਦੀਆਂ ਦੁਕਾਨਾਂ ਉਸੇ ਤਰ੍ਹਾਂ ਧੜਾਧੜ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸਮਾਜ ਸੁਧਾਰ ਸੰਸਥਾ ਪੰਜਾਬ ਸਾਥੀਆਂ ਸਮੇਤ ਪਵਿੱਤਰ ਸ਼ਹਿਰ ਦਾ ਦਰਜਾ ਲਾਗੂ ਕਰਵਾਉਣ ਤੇ ਨਸ਼ਿਆਂ ਦੀਆਂ ਦੁਕਾਨਾਂ ਬਾਹਰ ਕੱਢਣ ਲਈ ਵਾਹਿਗੁਰੂ ਜੀ ਦੇ ਜਾਪ ਕਰਕੇ ਅਰਦਾਸ ਸਮਾਗਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕੰਮ ਠੰਡੇ ਬਸਤੇ ਵਿੱਚ ਪੈਣ ਕਰਕੇ ਲਾਗੂ ਨਹੀਂ ਹੋਇਆ। ਦੁਕਾਨਾਂ ਵਾਲਿਆਂ ਤੇ ਮੁੱਖ ਮੰਤਰੀ ਪੰਜਾਬ ਨੂੰ ਜਗਾਉਣ ਤੇ ਪੂਰੀ ਤਰ੍ਹਾਂ ਪਵਿੱਤਰਤਾ ਬਹਾਲੀ ਲਾਗੂ ਕਰਵਾਉਣ ਲਈ ਪ੍ਰਧਾਨ ਭੋਮਾ ਵੱਲੋਂ ਪਵਿੱਤਰਤਾ ਬਹਾਲੀ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਲਈ ਹੋਰ ਵੀ ਧਾਰਮਿਕ ਆਗੂਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਕੇਵਲ ਫੌਜੀ ਰਾਜ ਨਹੀਂ, ਸੱਭਿਅਤਾ ਅਤੇ ਅਧਿਆਤਮ ਨਾਲ ਪ੍ਰੇਰਿਤ ਦੇਸ਼ ਹੈ: ਦੱਤਾਤ੍ਰੇਯ ਹੋਸਬਾਲੇ
NEXT STORY