ਤਰਨਤਾਰਨ (ਮਨਦੀਪ) : ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਬੇਗੇਪੁਰ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਟੀਚਰ ਵੱਲੋਂ ਤੀਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੀਬ ਅੱਠ ਸਾਲਾ ਬੱਚੇ ਰਮਨਜੀਤ ਸਿੰਘ ਦੀ ਮਾਤਾ ਰੁਪਿੰਦਰ ਕੌਰ ਨੇ ਕਥਿਤ ਤੌਰ ਤੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਪਹਿਲਾਂ ਵੀ ਕੁੱਟਮਾਰ ਕੀਤੀ ਗਈ ਪਰ ਹੁਣ ਤਾਂ ਹੱਦ ਹੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਮਾਪਿਆਂ ਨੇ ਦੱਸਿਆ ਕਿ ਬੱਚੇ ਦੇ ਮੂੰਹ 'ਤੇ ਉਂਗਲਾਂ ਦੇ ਨਿਸ਼ਾਨ ਪੈ ਗਏ ਹਨ। ਉਨ੍ਹਾਂ ਕਿਹਾ ਕਿ ਜੇ ਬੱਚੇ ਨੂੰ ਝਿੜਕਣਾ ਹੈ ਤਾਂ ਉਸਦੀ ਵੀ ਲਿਮਟ ਹੁੰਦੀ ਹੈ ਪਰ ਇਹ ਤਾਂ ਹੱਦ ਹੀ ਹੋ ਗਈ। ਹੁਣ ਸਾਡਾ ਬੱਚਾ ਸਹਿਮ ਵਿੱਚ ਹੈ ਅਤੇ ਸਕੂਲ ਹੀ ਨਹੀਂ ਜਾਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਥਾਣਾ ਕੱਚਾ ਪੱਕਾ ਵਿਖੇ ਦੇ ਦਿੱਤੀ ਗਈ ਹੈ ਅਤੇ ਬਾਲ ਸੁਰੱਖਿਆ ਅਫਸਰ ਦੇ ਅਧਿਕਾਰੀ ਰਾਜੇਸ਼ ਕੁਮਾਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਸਾਨੂੰ ਇਨਸਾਫ ਦਵਾਉਣ ਦਾ ਭਰੋਸਾ ਦਵਾਇਆ ਗਿਆ ਹੈ। ਇਸ ਸਬੰਧੀ ਭਗਵਾਨ ਵਾਲਮੀਕ ਏਕਤਾ ਸੰਘਰਸ਼ ਦਲ ਦੇ ਸਪੋਰਟਸ ਸੈੱਲ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣਗੇ ਅਤੇ ਧਰਨਾ ਪ੍ਰਦਰਸ਼ਨ ਵੀ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ 'ਚ ਮਹਿਲਾ ਦਾ ਕੰਡਕਟਰ ਨਾਲ ਪੈ ਗਿਆ ਪੰਗਾ, ਘਰੋਂ ਬੰਦੇ ਬੁਲਾ ਕੀਤੀ ਕੁੱਟ-ਮਾਰ
ਇਸ ਸਬੰਧੀ ਜਦੋਂ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਦੇ ਪ੍ਰਿੰਸੀਪਲ ਰਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਚਪੇੜ ਤਾਂ ਵੱਜੀ ਹੈ ਪਰ ਉਸ ਦੇ ਮੂੰਹ ਉੱਪਰ ਪਏ ਨਿਸ਼ਾਨ ਉਸ ਚਪੇੜ ਦੇ ਹਨ ਜਾਂ ਕਿਸੇ ਹੋਰ ਚੀਜ਼ ਦੇ ਇਹ ਅਸੀਂ ਤਸਦੀਕ ਕਰ ਰਹੇ ਹਾਂ ਅਤੇ ਕੱਲ੍ਹ ਨੂੰ ਥਾਣੇ ਵਿੱਚ ਫੈਸਲਾ ਹੈ ਅਤੇ ਇਸ ਸਬੰਧੀ ਸਬੰਧਤ ਟੀਚਰ ਵੀ ਮੁਆਫੀ ਮੰਗ ਚੁੱਕੀ ਹੈ ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਕੀ ਕਹਿੰਦੇ ਹਨ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ
ਉਨ੍ਹਾਂ ਕਿਹਾ ਕਿ 0 ਤੋਂ ਲੈ ਕੇ 18 ਸਾਲ ਦੇ ਬੱਚੇ ਤੱਕ ਕਿਸੇ ਕਿਸਮ ਦੀ ਕੁੱਟਮਾਰ ਕਰਨੀ ਜਾਂ ਥੱਪੜ ਮਾਰਨਾ ਕਨੂੰਨੀ ਅਪਰਾਧ ਹੈ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਨਿਯਮਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੀੜਤ ਆਧਾਰ ਦਾ ਕੱਲ੍ਹ ਨੂੰ ਥਾਣੇ ਵਿੱਚ ਫੈਸਲਾ ਹੈ ਅਤੇ ਜੋ ਵੀ ਰਿਪੋਰਟ ਉਨ੍ਹਾਂ ਨੂੰ ਥਾਣੇ ਵੱਲੋਂ ਮਿਲਦੀ ਹੈ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਯੁਸ਼ਮਾਨ ਬੀਮਾ ਯੋਜਨਾ ਲਾਭਪਾਤਰੀਆਂ ਲਈ ਅਹਿਮ ਖ਼ਬਰ, ਹੁਣ ਆਪਣੇ ਮੋਬਾਈਲ ਤੋਂ ਹੀ...
NEXT STORY