ਚੋਗਾਵਾਂ (ਹਰਜੀਤ) - ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖ਼ਿਆਲਾ ਕਲਾਂ ਵਿਖੇ ਜ਼ਮੀਨ ਵਿਚੋਂ ਮਿੱਟੀ ਪੁੱਟਣ ਤੋਂ ਰੋਕਣ ਨੂੰ ਲੈ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਧਿਰ ਦੇ ਹਰਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਬਲਜੀਤ ਸਿੰਘ ਆਪਣੀ ਜ਼ਮੀਨ ਵਿਚੋਂ ਨਵੇਂ ਬਣ ਰਹੇ ਹਾਈਵੇਅ ਲਈ ਮਿੱਟੀ ਚੁਕਵਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਅਨੂਪ ਸਿੰਘ ਪੁੱਤਰ ਜਿੰਦਰ ਸਿੰਘ ਅਤੇ ਰਘਬੀਰ ਸਿੰਘ ਪੁੱਤਰ ਅਨੂਪ ਸਿੰਘ ਨੇ ਉਸਨੂੰ ਮਿੱਟੀ ਚੁੱਕਣ ਤੋਂ ਰੋਕਿਆ ਅਤੇ ਉਸ ਦੇ ਭਰਾ ’ਤੇ ਗੋਲੀ ਚਲਾ ਦਿੱਤੀ।
ਇਸ ਦੌਰਾਨ ਪਈ ਹਫ਼ੜਾ ਦਫ਼ੜੀ ਵਿਚ ਰਘਬੀਰ ਸਿੰਘ ਦੀ ਪਿਸਟਲ ਵਿਚੋਂ ਬਾਕੀ ਪੰਜ ਗੋਲੀਆਂ ਹੇਠਾਂ ਡਿੱਗ ਪਈਆਂ ਜਿਸ ਕਾਰਨ ਉਸ ਦਾ ਭਰਾ ਬਲਜੀਤ ਸਿੰਘ ਵਾਲ-ਵਾਲ ਬਚ ਗਿਆ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਰਿਪੋਟਰ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਜਦ ਵਿਰੋਧੀ ਧਿਰ ਦੇ ਅਨੂਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿ ਕਿਹਾ ਅਸੀਂ ਕਿਸੇ ’ਤੇ ਕੋਈ ਗੋਲੀ ਨਹੀ ਚਲਾਈ। ਸਗੋਂ ਉਕਤ ਬਲਜੀਤ ਸਿੰਘ ਸਾਡੀ ਜ਼ਮੀਨ ਨੇੜਿਓਂ ਤਿੰਨ ਫੁੱਟ ਤੋਂ ਵੱਧ ਮਿੱਟੀ ਪੁਟਾ ਕੇ ਸਾਡੀ ਜ਼ਮੀਨ ਦਾ ਨੁਕਸਾਨ ਕਰ ਰਿਹਾ ਹੈ। ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਖ਼ਿਆਲਾ ਕਲਾਂ ਵਿਖੇ ਗੋਲੀ ਚੱਲਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ।
10,50,000 ਲੈ ਕੇ ਭੇਜਣਾ ਸੀ ਪੁਰਤਗਾਲ, ਛੱਡ'ਤਾ ਇਟਲੀ, ਹੁਣ ਦਰਜ ਹੋ ਗਈ FIR
NEXT STORY