ਮਾਨਸਾ (ਸੰਦੀਪ ਮਿੱਤਲ) : ਪੰਜਾਬ 'ਚ ਬੁੱਧਵਾਰ ਦੀ ਸ਼ਾਮ ਨੂੰ ਹਨ੍ਹੇਰੀ ਆਉਣ ਕਾਰਨ ਕਈ ਇਲਾਕਿਆਂ 'ਚ ਕਾਫੀ ਤਬਾਹੀ ਮਚੀ। ਹਨ੍ਹੇਰੀ ਨਾਲ ਸ਼ਹਿਰ ਦੇ ਵਾਰਡ ਨੰਬਰ-11 ਵਿਖੇ ਇਕ ਘਰ ਦਾ ਦਰਵਾਜ਼ਾ ਅਤੇ ਕੰਧ ਡਿੱਗਣ ਕਰਕੇ 11 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਦੋਂ ਇਹ ਹਨ੍ਹੇਰੀ ਆਈ ਤਾਂ ਘਰ ਦੇ ਬਾਹਰ ਦਰਵਾਜ਼ੇ ਕੋਲ ਦਿਲਸ਼ਾਨ ਖੜ੍ਹਾ ਸੀ, ਅਚਾਨਕ ਦਰਵਾਜ਼ਾ ਅਤੇ ਕੰਧ ਉਸ 'ਤੇ ਆ ਡਿੱਗੀ। ਇਸ ਕਰਕੇ ਦਿਲਸ਼ਾਨ ਮਲਬੇ ਹੇਠ ਆ ਗਿਆ ਅਤੇ ਦਮ ਤੋੜ ਗਿਆ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦਾ 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਫ਼ੈਸਲਾ, ਕੀਤਾ ਗਿਆ ਵੱਡਾ ਬਦਲਾਅ
ਵਾਰਡ ਨੰਬਰ-11 ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਜਸਵਿੰਦਰ ਸਿੰਘ ਦਾ 11 ਸਾਲਾਂ ਪੁੱਤਰ ਦਿਲਸ਼ਾਨ ਬੀਤੀ ਸ਼ਾਮ ਘਰ ਦੇ ਬਾਹਰ ਖੜ੍ਹਾ ਸੀ। ਅਚਾਨਕ ਸ਼ਾਮ ਸਮੇਂ ਤੇਜ਼ ਹਨ੍ਹੇਰੀ ਦਾ ਝੋਕਾ ਆਇਆ ਅਤੇ ਦਰਵਾਜ਼ਾ ਜ਼ੋਰ ਨਾਲ ਤੇਜ਼ ਹਵਾ ਕਰਕੇ ਕੰਧ ਦੇ ਕੌਲੇ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਬਿਜਲੀ ਖ਼ਪਤਕਾਰਾਂ ਲਈ ਅਲਰਟ, ਪਾਵਰਕਾਮ ਨੇ ਜਾਰੀ ਕੀਤਾ ਜ਼ਰੂਰੀ ਸੁਨੇਹਾ
ਇਸ ਮਗਰੋਂ ਦਰਵਾਜ਼ਾ, ਕੌਲਾਂ ਅਤੇ ਕੰਧ ਦਿਲਸ਼ਾਨ 'ਤੇ ਆ ਡਿੱਗੇ। ਜ਼ਖ਼ਮੀ ਹਾਲਤ 'ਚ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿਤਾ। ਪੁਲਸ ਸਿਟੀ-2 ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਲਸ਼ਾਨ ਚੌਥੀ ਕਲਾਸ 'ਚ ਪੜ੍ਹਦਾ ਸੀ ਅਤੇ ਮਜ਼ਦੂਰ ਪਰਿਵਾਰ ਦਾ ਪੁੱਤ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਾਂਗਰਸ 'ਚ ਹਲਚਲ ਤੇਜ਼! ਹਾਈਕਮਾਂਡ ਨੇ ਦਿੱਲੀ ਸੱਦੇ ਸੂਬੇ ਦੇ ਲੀਡਰ
NEXT STORY