ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਦੀਆਂ ਪ੍ਰੀਖਿਆਵਾਂ ’ਚ ਹੁਣ ਸਿਰਫ਼ ਕਿਤਾਬੀ ਅਭਿਆਸ ਦੇ ਪ੍ਰਸ਼ਨਾਂ ਨੂੰ ਰੱਟ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਰਾਹ ਸੌਖਾ ਨਹੀਂ ਹੋਵੇਗਾ। ਬੋਰਡ ਨੇ ਅਕਾਦਮਿਕ ਸਾਲ 2026-27 ਲਈ ਇਕ ਵੱਡਾ ਅਤੇ ਅਹਿਮ ਫ਼ੈਸਲਾ ਲੈਂਦਿਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਦਾ ਪੂਰਾ ਪੈਟਰਨ ਹੀ ਬਦਲ ਦਿੱਤਾ ਹੈ। ਇਸ ਨਵੇਂ ਬਦਲਾਅ ਤਹਿਤ ਹੁਣ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਹਰ ਪਾਠ ਨੂੰ ਡੂੰਘਾਈ ਨਾਲ ਸਮਝਣਾ ਪਵੇਗਾ। ਬੋਰਡ ਵੱਲੋਂ ਜਾਰੀ ਅਧਿਕਾਰਤ ਪੱਤਰ ਅਨੁਸਾਰ ਹੁਣ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ’ਚ 50 ਫ਼ੀਸਦੀ ਪ੍ਰਸ਼ਨ ਪਾਠ-ਪੁਸਤਕਾਂ ਦੇ ਵਿਸ਼ਾ ਵਸਤੂ (ਚੈਪਟਰ ਦੇ ਅੰਦਰ) ’ਚੋਂ ਭਾਵ ਅਭਿਆਸ ਤੋਂ ਇਲਾਵਾ ਪਾਠ ਦੇ ਵਿਚਕਾਰੋਂ ਪੁੱਛਣੇ ਲਾਜ਼ਮੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਚੰਗੀ ਖ਼ਬਰ, ਡਿਪੂਆਂ 'ਤੇ ਮੁਫ਼ਤ ਕਣਕ ਦੇ ਨਾਲ...
ਉੱਥੇ ਹੀ ਬਾਕੀ ਬਚੇ 50 ਫ਼ੀਸਦੀ ਪ੍ਰਸ਼ਨ ਹੀ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ ’ਚੋਂ ਸ਼ਾਮਲ ਕੀਤੇ ਜਾਣਗੇ। ਬੋਰਡ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ‘ਕਾਂਸੈਪਚੁਅਲ ਅੰਡਰਸਟੈਂਡਿੰਗ' (ਧਾਰਨਾਤਮਕ ਸਮਝ) ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਉਹ ਰੱਟਾ ਲਾਉਣ ਦੀ ਬਜਾਏ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇਸ ਵੱਡੇ ਫ਼ੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਬੋਰਡ ਦੇ ਉਪ ਸਕੱਤਰ (ਅਕਾਦਮਿਕ) ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ. ਸਿ.), ਪੰਜਾਬ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ ਚੱਲਣੀਆਂ ਬੰਦ! ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੀਂ ਅਪਡੇਟ
ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ’ਚ ਇਨ੍ਹਾਂ ਜਮਾਤਾਂ ਨੂੰ ਪੜ੍ਹਾ ਰਹੇ ਸਾਰੇ ਅਧਿਆਪਕਾਂ ਨੂੰ ਇਸ ਨਵੇਂ ਬਦਲਾਅ ਦੀ ਤੁਰੰਤ ਜਾਣਕਾਰੀ ਦੇਣ ਤਾਂ ਜੋ ਅਧਿਆਪਕ ਹੁਣੇ ਤੋਂ ਹੀ ਆਪਣੇ ਵਿਦਿਆਰਥੀਆਂ ਨੂੰ ਇਸ ਬਦਲੇ ਹੋਏ ਪੈਟਰਨ ਅਨੁਸਾਰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਸ਼ਿਆਰਪੁਰ ਵਣ ਵਿਭਾਗ ਦੀ ਵੱਡੀ ਕਾਰਵਾਈ: ਅੱਧੀ ਰਾਤ ਨੂੰ ਪਿੱਛਾ ਕਰ ਕੇ ਖ਼ੈਰ ਦੀ ਲੱਕੜ ਨਾਲ ਲੱਦੀ ਗੱਡੀ ਕੀਤੀ ਕਾਬੂ
NEXT STORY