ਖੰਨਾ (ਬਿਪਨ)- ਇਸ ਸਰਦੀ ਦੀ ਪਹਿਲੀ ਧੁੰਦ ਨੇ ਆਪਣਾ ਕਹਿਰ ਸ਼ੁਰੂ ਕਰ ਦਿੱਤਾ। ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ 'ਚ ਭਿੜ ਗਈਆਂ। ਇਨ੍ਹਾਂ 'ਚ ਸ਼ਰਧਾਲੂਆਂ ਦੀ ਭਰੀ ਬੱਸ ਵੀ ਸ਼ਾਮਲ ਸੀ। ਬੱਸ 'ਚ ਸਵਾਰ ਕਰੀਬ 25 ਸ਼ਰਧਾਲੂ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ। ਇਹ ਬੱਸ ਜਲੰਧਰ ਦੇ ਆਦਮਪੁਰ ਤੋਂ ਫਤਿਹਗੜ੍ਹ ਸਾਹਿਬ ਜਾ ਰਹੀ ਸੀ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ
ਡਰਾਈਵਰ ਨੇ ਦੱਸਿਆ ਕਿ ਜੀ.ਟੀ ਰੋਡ ਉਪਰ ਖ਼ਰਾਬ ਟਰੱਕ ਖੜ੍ਹਾ ਸੀ ਅਤੇ ਧੁੰਦ ਹੋਣ ਕਾਰਨ ਟਰੱਕ ਨਹੀਂ ਦਿੱਖ ਰਿਹਾ ਸੀ। ਜਿਸ ਕਾਰਨ ਬੱਸ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਜਖ਼ਮੀ ਸ਼ਰਧਾਲੂ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕਈ ਬੱਚੇ ਅਤੇ ਔਰਤਾਂ ਵੀ ਜਖ਼ਮੀ ਹੋ ਗਈਆਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮੋਗਾ 'ਚ ਗੈਂਗਸਟਰ ਅਰਸ਼ ਡੱਲਾ ਦੇ ਦੋ ਸਾਥੀ ਅਸਲੇ ਸਮੇਤ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ
NEXT STORY