ਮੋਗਾ (ਕਸ਼ਿਸ਼, ਗੋਪੀ, ਅਜੈ)- ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਜਗਦੰਬੇ ਹਸਪਤਾਲ ਦੇ ਬਿਲਕੁਲ ਅੱਗੇ ਇਕ ਭਿਆਨਕ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਕੋਟਕਪੂਰਾ ਸਾਇਡ ਤੋਂ ਆ ਰਹੇ ਤੂੜੀ ਨਾਲ ਭਰਿਆ ਟਰੈਕਟਰ-ਟਰਾਲੀ ਜਦੋਂ ਹਸਪਤਾਲ ਦੇ ਨਜ਼ਦੀਕ ਪਹੁੰਚਿਆ ਤਾਂ ਬਾਘਾਪੁਰਾਣਾ ਸਾਈਡ ਤੋਂ ਕੋਟਕਪੂਰਾ ਵੱਲ ਜਾ ਰਹੀ ਪੀ.ਆਰ.ਟੀ.ਸੀ. ਬੱਸ ਨੇ ਤੂੜੀ ਨਾਲ ਲੱਦੇ ਟਰੈਕਟਰ-ਟਰਾਲੀ ਨੂੰ ਜਦੋਂ ਕੱਟ ਮਾਰਿਆ ਤਾਂ ਉਹ ਸਾਈਡ 'ਤੇ ਖੜ੍ਹੇ ਜੂਸ ਵਾਲੀ ਗੱਡੀ 'ਚ ਜਾ ਵੱਜਿਆ।

ਇਸ ਟੱਕਰ ਤੋਂ ਬਾਅਦ ਤੂੜੀ ਵਾਲਾ ਟਰੈਕਟਰ ਸੜਕ 'ਤੇ ਹੀ ਮੂਧਾ ਹੋ ਗਿਆ ਤੇ ਟਰੈਕਟਰ ਸਵਾਰ ਦੋਵੇਂ ਨੌਜਵਾਨ ਉਸ ਦੇ ਹੇਠਾਂ ਆ ਕੇ ਦਬ ਗਏ। ਇਸ ਦੌਰਾਨ ਰਾਜਿਆਣਾ ਸਾਈਡ ਤੋਂ ਆ ਰਹੀ ਕ੍ਰੇਨ ਨੇ ਟਰੈਕਟਰ ਨੂੰ ਹਟਾ ਕੇ ਨੌਜਵਾਨਾਂ ਨੂੰ ਉਸ ਦੇ ਹੇਠੋਂ ਬਾਹਰ ਕੱਢਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੋਨਾਂ ਨੌਜਵਾਨਾਂ ਨੂੰ ਬਾਘਾਪੁਰਾਣਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਬਾਘਾਪੁਰਾਣਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਐੱਸ.ਐੱਫ. ਦੀ ਟੀਮ ਵੀ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਖ਼ਤ ਹੁਕਮਾਂ ਤੋਂ ਬਾਅਦ ਬੁਲੇਟ ਮਕੈਨਿਕਾਂ ਦੀਆਂ ਉੱਡੀਆਂ ਨੀਂਦਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਤਿੰਨ ਨਵੇਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ, ਨੋਟੀਫਿਕੇਸ਼ਨ ਜਾਰੀ
NEXT STORY