ਜਲੰਧਰ (ਮਹੇਸ਼, ਸੋਨੂੰ)-ਜਲੰਧਰ ਤੋਂ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਕੁਝ ਨੌਜਵਾਨਾਂ ਵੱਲੋਂ ਇਕ ਕਿੰਨਰ ਨੂੰ ਨਗਨ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਉਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ। ਇਸ ਦੌਰਾਨ ਕਿੰਨਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੂਰਿਆ ਐਨਕਲੇਵ ਥਾਣੇ ਦਾ ਘਿਰਾਓ ਕੀਤਾ। ਦੋਸ਼ ਲਾਉਂਦਿਆਂ ਕਿੰਨਰਾਂ ਨੇ ਪੁਲਸ ਨੂੰ ਦੱਸਿਆ ਕਿ ਜਲੰਧਰ ਦੇ ਥਾਣਾ ਸਦਰ ਦੇ ਏਰੀਏ ’ਚ ਨੌਜਵਾਨਾਂ ਨੇ ਇਕ ਕਿੰਨਰ ਨੂੰ ਨਗਨ ਕਰਕੇ ਕੁੱਟਮਾਰ ਕੀਤੀ ਹੈ ਅਤੇ ਉਕਤ ਨੌਜਵਾਨਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਵੀ ਕੀਤੀ ਸੀ।
ਉਨ੍ਹਾਂ ਦੋਸ਼ ਲਾਇਆ ਕਿ ਸੂਰਿਆ ਐਨਕਲੇਵ ਥਾਣੇ ਦੀ ਪੁਲਸ ਨੌਜਵਾਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਸੂਤਰਾਂ ਮੁਤਾਬਕ ਕਿੰਨਰ ਨਾਲ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਕਿੰਨਰਾਂ ਨੇ ਸੂਰਿਆ ਐਨਕਲੇਵ ਥਾਣੇ ਦੇ ਐਡੀਸ਼ਨਲ ਐੱਸ. ਐੱਚ. ਓ. ਅਰੁਣ ਕੁਮਾਰ ਨੂੰ ਲਿਖ਼ਤੀ ਰੂਪ ’ਚ ਸ਼ਿਕਾਇਤ ਦਿੱਤੀ ਹੈ। ਅਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਿੰਨਰ ਦੀ ਕੁੱਟਮਾਰ ਕਰਨ ਦੀ ਸ਼ਿਕਾਇਤ ਮਿਲੀ ਹੈ ਅਤੇ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਵਾਇਰਲ ਹੋ ਰਹੀ ਵੀਡੀਓ ਦਾ ਸੰਬੰਧ ਹੈ, ਇਹ ਉਨ੍ਹਾਂ ਦੇ ਇਲਾਕੇ ਦੀ ਨਹੀਂ ਹੈ ਅਤੇ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਇਹ ਵੀ ਪੜ੍ਹੋ : ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਵਿਧਾਇਕ ਸ਼ੀਤਲ ਅੰਗੁਰਾਲ ਸਾਥੀਆਂ ਸਮੇਤ ਬਰੀ
ਕਿੰਨਰ ਸਿੰਮੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਪਿੰਡ ਬੱਲਾ ਵਾਸੀ ਜੱਗਾ ਨੌਜਵਾਨ ਕਿੰਨਰਾਂ ਨੂੰ ਆਪਣੇ ਨਾਲ ਹਲਕਾ ਕਰਤਾਰਪੁਰ 'ਚ ਪ੍ਰੋਗਰਾਮ ਕਰਵਾਉਣ ਲਈ ਲੈ ਗਿਆ ਸੀ। ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਮੋਬਾਇਲ ਖੋਹ ਕੇ ਕੁੱਟਮਾਰ ਕੀਤੀ| ਕਿੰਨਰ ਨੇ ਮੀਡੀਆ ਨੂੰ ਕਈ ਇਤਰਾਜ਼ਯੋਗ ਵੀਡੀਓਜ਼ ਵੀ ਦਿੱਤੀਆਂ ਹਨ, ਜਿਸ 'ਚ ਨੌਜਵਾਨ ਉਸ ਨੂੰ ਗਾਲ੍ਹਾਂ ਕੱਢਦਾ ਅਤੇ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ।
ਉਥੇ ਹੀ ਇਸ ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ਦੇ ਸਬ-ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਕਿੰਨਰਾਂ ਵੱਲੋਂ ਇਕ ਨੌਜਵਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਨੌਜਵਾਨ ਨੂੰ ਮੰਗਲਵਾਰ ਸ਼ਾਮ ਤੱਕ ਥਾਣੇ ਆਉਣ ਦਾ ਸਮਾਂ ਦਿੱਤਾ ਗਿਆ ਸੀ ਪਰ ਨੌਜਵਾਨ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਸ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਿੰਨਰਾਂ ਵੱਲੋਂ ਦਿੱਤੀ ਗਈ ਇਤਰਾਜ਼ਯੋਗ ਵੀਡੀਓ ਬਾਰੇ ਰਿਪੋਰਟ ਅਤੇ ਸ਼ਿਕਾਇਤ ਥਾਣਾ ਕਰਤਾਰਪੁਰ ਵਿੱਚ ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਨੌਜਵਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰਾਮ ਭਗਤਾਂ ਲਈ ਖ਼ੁਸ਼ਖ਼ਬਰੀ: ਜਲੰਧਰ ਕੈਂਟ ਤੋਂ ਅਯੁੱਧਿਆ ਲਈ 9 ਫਰਵਰੀ ਨੂੰ ਚੱਲੇਗੀ ਸਪੈਸ਼ਲ ਟਰੇਨ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਰਗਾਹ ’ਤੇ ਸੇਵਾ ਕਰਨ ਵਾਲੇ ਦੀ ਚਮਕੀ ਕਿਸਮਤ, ਰਾਤੋਂ-ਰਾਤ ਬਣ ਗਏ ਕਰੋੜ ਪਤੀ
NEXT STORY