ਤਪਾ ਮੰਡੀ, (ਸ਼ਾਮ, ਗਰਗ)— ਬੀਤੀ ਰਾਤ ਕਰੀਬ 11 ਵਜੇ ਆਲੀਕੇ ਰੋਡ 'ਤੇ ਸੀਮੈਂਟ ਦਾ ਭਰਿਆ ਟਰੱਕ ਪਲਟਣ ਕਾਰਨ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਪਾ ਸੀਮੈਂਟ ਦਾ ਭਰਿਆ ਟਰੱਕ, ਜਿਸ 'ਚ ਕਰੀਬ 600 ਗੱਟੇ ਸਨ, ਭਰ ਕੇ ਪਿੰਡ ਆਲੀਕੇ ਆਪਣੇ ਸਹੁਰੇ ਘਰ ਹੋ ਕੇ ਪਟਿਆਲਾ ਜਾ ਰਿਹਾ ਸੀ ਕਿ ਸ਼ੈਲਰਾਂ ਨੇੜੇ ਕੂਹਣੀ ਮੋੜ ਕੰਢੇ ਲੱਗੇ ਇਕ ਦਰੱਖਤ ਨਾਲ ਟਕਰਾਅ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਕਣਕ ਦੀ ਖੜ੍ਹੀ ਫਸਲ 'ਚ ਜਾ ਪਲਟਿਆ। ਪਿੱਛੋਂ ਆ ਰਹੇ ਕਿਸੇ ਵਾਹਨ ਚਾਲਕ ਨੂੰ ਜਦ ਟਰੱਕ 'ਚ ਫਸੇ ਡਰਾਈਵਰ ਬਾਰੇ ਪਤਾ ਲੱਗਾ ਤਾਂ ਉਸ ਨੇ ਐਂਬੂਲੈਂਸ 108 ਦੇ ਚਾਲਕ ਨੂੰ ਸੂਚਿਤ ਕੀਤਾ, ਜਿਨ੍ਹਾਂ ਜ਼ਖਮੀ ਡਰਾਈਵਰ ਗੁਰਮੀਤ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਸ ਹਾਦਸੇ 'ਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਲੋਡ ਕੀਤਾ ਸੀਮੈਂਟ ਵੀ ਖਰਾਬ ਹੋ ਗਿਆ।
ਨਾ ਹੋਏ ਆਪ੍ਰੇਸ਼ਨ, ਨਾ ਖੁੱਲ੍ਹੀ ਓ. ਪੀ. ਡੀ.
NEXT STORY