ਕਟੜਾ (ਅਮਿਤ ਸ਼ਰਮਾ) : ਜੰਮੂ-ਕਸ਼ਮੀਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਿਸ਼ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਅਰਧਕੁਮਾਰੀ ਨੇੜੇ ਜ਼ਮੀਨ ਖਿਸਕਣ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 14 ਲੋਕ ਜ਼ਖਮੀ ਹੋ ਗਏ ਸਨ। ਹੁਣ ਜ਼ਖਮੀਆਂ ਦੀ ਸੂਚੀ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਉੱਤਰੀ ਭਾਰਤ 'ਚ ਬਾਰਿਸ਼-ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਮਚੀ ਭਾਰੀ ਤਬਾਹੀ; ਸੜਕਾਂ-ਪੁਲ ਰੁੜ੍ਹੇ, ਸਕੂਲ ਵੀ ਬੰਦ
ਜਾਣਕਾਰੀ ਮੁਤਾਬਕ, ਅੰਮ੍ਰਿਤਸਰ, ਪੰਜਾਬ ਤੋਂ ਸੁਰਜੀਤ (45), ਮੋਹਾਲੀ ਤੋਂ ਕਿਰਨ ਪਤਨੀ ਸੁਭਾਸ਼ (62), ਹਿਸਾਰ, ਹਰਿਆਣਾ ਤੋਂ ਸਾਵਿਤਰੀ ਦੇਵੀ (48) ਪਤਨੀ ਰਤਨ ਲਾਲ, ਰੇਵਾੜੀ ਤੋਂ ਕਮਲੇਸ਼ (50) ਪਤਨੀ ਰਾਮ ਮੇਹਰ, ਫਤਿਹਾਬਾਦ ਤੋਂ ਨਮਨਦੀਪ (20), ਦਿੱਲੀ ਦੀ ਨੀਤੂ (32), ਸੁਮਨ (30) ਅਤੇ ਆਯਾਂਸ਼ (3) ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਜ਼ਖਮੀ ਉੱਤਰ ਪ੍ਰਦੇਸ਼ ਦੇ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਕਟੜਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਫਲਿਪਕਾਰਟ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ 2.2 ਲੱਖ ਲੋਕਾਂ ਨੂੰ ਕਰੇਗੀ ਭਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਡਿਸ਼ਾ ਦੇ ਰਾਜਪਾਲ ਇਕ ਨਰਮ, ਸਮਝਦਾਰ ਅਵਤਾਰ ’ਚ
NEXT STORY