ਸਮਰਾਲਾ (ਵਿਪਨ) : ਸਮਰਾਲਾ ਨੇੜੇ ਅੱਜ ਸਵੇਰੇ ਉਸ ਵੇਲੇ ਜ਼ਬਰਦਸਤ ਹਾਦਸਾ ਵਾਪਰਿਆ, ਜਦੋਂ ਫੈਕਟਰੀ ਮਜ਼ਦੂਰਾਂ ਨਾਲ ਭਰੀ ਵੈਨ ਡਿਵਾਈਡਰ ਨਾਲ ਵੱਜਣ ਕਾਰਨ ਪਲਟ ਗਈ। ਇਸ ਦੌਰਾਨ ਵੈਨ 'ਚ ਬੈਠੇ ਕਈ ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਫੈਕਟਰੀ ਦੇ ਕਰਮਚਾਰੀ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਉਹ 25-30 ਮਜ਼ਦੂਰਾਂ ਨਾਲ ਭਰੀ ਵੈਨ 'ਚ ਸਵਾਰ ਹੋ ਕੇ ਡਿਊਟੀ ਖ਼ਤਮ ਕਰਕੇ ਮਿੱਲ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ : ਹੁਣ ਪੰਜਾਬ ਦਾ ਸਭ ਤੋਂ ਵੱਡਾ Highway ਕੀਤਾ ਗਿਆ ਜਾਮ, ਟਰੱਕ ਵਾਲਿਆਂ ਦਾ ਪੁਲਸ ਨਾਲ ਪਿਆ ਪੇਚਾ (ਵੀਡੀਓ)

ਇਸ ਦੌਰਾਨ ਵੈਨ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਤੋਂ ਬਾਅਦ ਵੈਨ ਅੰਦਰ ਬੈਠੇ ਕਈ ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਜ਼ਖਮੀਆਂ 'ਚ ਔਰਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਮਸ਼ਹੂਰ ਜੇਲ੍ਹ 'ਚ ਹੋਈ Grand B'day ਪਾਰਟੀ, ਗਿਲਾਸ ਟਕਰਾ Cheers ਕਰਦੇ ਦਿਸੇ ਕੈਦੀ (ਤਸਵੀਰਾਂ)
ਜ਼ਖਮੀ ਮਜ਼ਦੂਰਾਂ ਨੇ ਦੱਸਿਆ ਕਿ ਵੈਨ ਦੀ ਰਫ਼ਤਾਰ ਤੇਜ਼ ਸੀ ਅਤੇ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਫਿਲਹਾਲ 2-3 ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਹਸਪਤਾਲ ਰੈਫ਼ਰ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਛਾਉਣੀ ਤੋਂ 6 ਸਾਲਾ ਬੱਚੀ ਅਗਵਾ, ਦੋਸ਼ੀ ਗ੍ਰਿਫ਼ਤਾਰ, ਮਾਮਲਾ ਦਰਜ
NEXT STORY