ਜਲੰਧਰ (ਸੋਨੂੰ)- ਕਹਿੰਦੇ ਨੇ ਕਿ ਮਾੜੇ ਸਮਾਂ ਸਭ ਕੁਝ ਵਿਖਾ ਜਾਂਦਾ ਹੈ ਕਿ ਕੌਣ ਹੈ ਕਿੰਨਾ ਸਾਡਾ ਹੈ। ਅਜਿਹੇ ਹੀ ਕੁਝ ਹਾਲਾਤ ਹਨ ਜਲੰਧਰ 'ਚ ਆਪਣਾ ਛੋਟਾ ਜਿਹਾ ਢਾਬਾ ਚਲਾ ਰਹੀ ਬਲਜਿੰਦਰ ਕੌਰ ਦੇ। ਬਲਜਿੰਦਰ ਕੌਰ ਦੇ ਪਤੀ ਦੀ 9 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਨਾ ਤਾਂ ਪਰਿਵਾਰ ਵਾਲਿਆਂ ਨੇ ਅਤੇ ਨਾ ਹੀ ਰਿਸ਼ਤੇਦਾਰਾਂ ਨੇ ਉਸ ਦਾ ਸਾਥ ਦਿੱਤਾ।
ਘਰ ਅਤੇ ਢਾਬਾ ਦੋਵੇਂ ਕਿਰਾਏ 'ਤੇ ਹਨ ਪਰ ਹਾਲਾਤ ਅਜਿਹੇ ਹਨ ਕਿ ਦੋਹਾਂ ਦਾ ਕਿਰਾਇਆ ਦੇਣ ਲਈ ਪੈਸੇ ਉਧਾਰ ਲੈਣੇ ਪੈ ਰਹੇ ਹਨ। ਦੋ ਬੱਚੇ ਹਨ ਜੋ ਘਰ ਵਿਚ ਇਕੱਲੇ ਇਕ ਦੂਜੇ ਦੀ ਦੇਖਭਾਲ ਕਰਦੇ ਹਨ, ਕਿਉਂਕਿ ਪੇਟ ਪਾਲਣ ਲਈ ਮਾਂ ਦਿਨ-ਰਾਤ ਢਾਬੇ 'ਤੇ ਕੰਮ ਕਰ ਰਹੀ ਹੈ। ਟੀਮ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ 9 ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਪਹਿਲਾਂ ਉਹ ਦੋਵੇਂ ਇਕੱਠੇ ਢਾਬਾ ਚਲਾਉਂਦੇ ਸਨ ਅਤੇ ਆਪਣੇ ਬੱਚਿਆਂ ਦੀ ਚੰਗੀ ਦੇਖਭਾਲ ਕਰਦੇ ਸਨ ਪਰ ਜਦੋਂ ਪਤੀ ਦੀ ਮੌਤ ਹੋ ਗਈ ਤਾਂ ਸਾਰੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਾਡੇ ਤੋਂ ਮੂੰਹ ਮੋੜ ਗਏ, ਕੋਈ ਵੀ ਸਾਡੀ ਮਦਦ ਲਈ ਅੱਗੇ ਨਹੀਂ ਆਇਆ।
ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?
ਉਨ੍ਹਾਂ ਦੱਸਿਆ ਕਿ ਅੱਜ ਹਾਲਾਤ ਇਹ ਹਨ ਕਿ ਮੈਨੂੰ ਘਰ ਅਤੇ ਢਾਬੇ ਦਾ ਕਿਰਾਇਆ ਦੇਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਕਈ ਵਾਰ ਮੈਨੂੰ ਕਿਰਾਇਆ ਦੇਣ ਲਈ ਪੈਸੇ ਉਧਾਰ ਲੈਣੇ ਪੈਂਦੇ ਹਨ। ਮੇਰਾ ਸੁਫ਼ਨਾ ਸੀ ਕਿ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਾਵਾਂ ਪਰ ਅੱਜ ਮੈਂ ਆਪਣੇ ਸਰਕਾਰੀ ਸਕੂਲ ਵਿੱਚ ਪੜ੍ਹਾ ਰਹੀ ਹਾਂ ਅਤੇ ਉਹ ਖ਼ੁਦ ਹੀ ਆਪਣੀ ਦੇਖਭਾਲ ਕਰ ਰਹੇ ਹਨ।
ਉਨ੍ਹਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਔਰਤ ਲਈ ਇਕੱਲੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਉਹ ਖੁਦ ਸਵੇਰ ਤੋਂ ਸ਼ਾਮ ਤੱਕ ਇਥੇ ਕੰਮ ਕਰਦੀ ਹੈ। ਕਈ ਵਾਰ ਤਾਂ ਹਾਲਾਤ ਇਹ ਹੋ ਜਾਂਦੇ ਹਨ ਕਿ ਖਾਣ ਲਈ ਵੀ ਪੈਸੇ ਨਹੀਂ ਬਚਦੇ, ਜਿਸ ਕਰਕੇ ਬਿਨਾਂ ਖਾਧੇ ਦਿਨ ਕੱਟਣੇ ਪੈਂਦੇ ਹਨ। ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਹਾਂ, ਮੇਰੇ ਹਾਲਾਤ ਬਹੁਤ ਖ਼ਰਾਬ ਹਨ, ਕ੍ਰਿਪਾ ਕਰਕੇ ਮੇਰੀ ਮਦਦ ਕਰੋ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CM ਮਾਨ ਵੱਲੋਂ ਸਕੱਤਰੇਤ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ-ਆਕਾਰੀ ਤਸਵੀਰ ਲੋਕਾਂ ਨੂੰ ਸਮਰਪਿਤ
NEXT STORY