ਗੁਰਦਾਸਪੁਰ, ਕਲਾਨੌਰ, (ਵਿਨੋਦ, ਮਨਮੋਹਨ)- ਕਲਾਨੌਰ ਪੁਲਸ ਨੇ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਇਕ ਮੁਲਜ਼ਮ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲਸ ਸਟੇਸ਼ਨ ਦੇ ਇੰਚਾਰਜ ਰਾਜਬੀਰ ਸਿੰਘ ਅਨੁਸਾਰ ਪਿੰਡ ਅਲਾਵਲਪੁਰ ਦੀ ਔਰਤ ਗੁਰਮੀਤ ਕੌਰ ਪਤਨੀ ਅਮਰਜੀਤ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਜਦੋਂ ਉਹ ਆਪਣੀ ਚਾਚੀ ਸੱਸ ਰਾਜਵਿੰਦਰ ਕੌਰ ਨਾਲ ਸਕੂਟਰੀ 'ਤੇ ਕਲਾਨੌਰ ਤੋਂ ਆਪਣੇ ਪਿੰਡ ਨੂੰ ਜਾ ਰਹੀ ਸੀ ਤਾਂ ਰਸਤੇ 'ਚ ਪਿੰਡ ਸਰਜੇਚੱਕ ਮੋੜ ਕੋਲ ਕਲਾਨੌਰ ਸਾਈਡ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਸਨ। ਪੁਲਸ ਅਧਿਕਾਰੀ ਮੁਤਾਬਕ ਅੱਜ ਪੀੜਤ ਔਰਤ ਨੇ ਕਲਾਨੌਰ ਟੀ-ਪੁਆਇੰਟ 'ਤੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਹਾਇਕ ਪੁਲਸ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਦੱਸਿਆ ਕਿ ਜਿਸ ਨੌਜਵਾਨ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹੀਆਂ ਹਨ, ਉਹ ਡੇਰਾ ਬਾਬਾ ਨਾਨਕ ਵੱਲ ਆ ਰਿਹਾ ਹੈ, ਜਿਸ 'ਤੇ ਪੁਲਸ ਨੇ ਨਾਕਾ ਸਖ਼ਤ ਕਰ ਦਿੱਤਾ ਤੇ ਜਿਵੇਂ ਹੀ ਉਕਤ ਮੋਟਰਸਾਈਕਲ ਨੰਬਰ ਪੀ ਬੀ 35 ਏ ਐੱਸ 5452 ਸਵਾਰ ਨੂੰ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਤਾਂ ਇਹ ਨੌਜਵਾਨ ਕੋਈ ਜਵਾਬ ਨਹੀਂ ਦੇ ਸਕਿਆ। ਸਖ਼ਤੀ ਨਾਲ ਪੁੱਛਗਿੱਛ ਵਿਚ ਨੌਜਵਾਨ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਪਠਾਨਕੋਟ ਤੋਂ ਚੋਰੀ ਕੀਤਾ ਸੀ। ਮੁਲਜ਼ਮ ਦੀ ਪਛਾਣ ਰਵਿੰਦਰ ਕੁਮਾਰ ਵਾਸੀ ਪੂਰੇਵਾਲ ਅਰਾਈਆਂ ਵਜੋਂ ਹੋਈ ਹੈ।
ਪਾਵਰਕਾਮ ਕਰਮਚਾਰੀਆਂ ਵੱਲੋਂ ਗੇਟ ਰੈਲੀ
NEXT STORY