ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਨੇ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸਨੇ ਸਟੱਡੀ ਵੀਜ਼ਾ ’ਤੇ ਵਿਦੇਸ਼ ਗਏ ਨੌਜਵਾਨ ਦੇ ਪਰਿਵਾਰ ਨਾਲ ਫ਼ੀਸ ਨਾ ਦੇ ਕੇ ਠੱਗੀ ਮਾਰੀ। ਬਠਿੰਡਾ ਦੀ ਰਹਿਣ ਵਾਲੀ ਵਨੀਤਾ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੁਢਲਾਡਾ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਮੁਲਜ਼ਮ ਸਤਨਾਮ ਸਿੰਘ ਨਾਲ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਗੱਲ ਕੀਤੀ ਤਾਂ ਮੁਲਜ਼ਮ ਨੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਪੈਸੇ ਮੁਲਜ਼ਮ ਨੂੰ ਦਿੱਤੇ, ਜਿਸ ਵਿਚ ਉਸ ਦੀ ਫ਼ੀਸ ਵੀ ਸ਼ਾਮਲ ਸੀ ਪਰ ਮੁਲਜ਼ਮ ਨੇ ਉਸਦੇ ਪੁੱਤਰ ਦੀ ਜੀ.ਆਈ.ਸੀ. ਫ਼ੀਸ 7 ਲੱਖ ਰੁਪਏ ਅਤੇ ਸਮੈਸਟਰ ਫ਼ੀਸ 2 ਲੱਖ ਰੁਪਏ ਨਹੀਂ ਦਿੱਤੀ। ਅਜਿਹਾ ਕਰ ਕੇ ਮੁਲਜ਼ਮ ਨੇ ਉਨ੍ਹਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
'ਯੁੱਧ ਨਸ਼ਿਆਂ ਵਿਰੁੱਧ' ਤਹਿਤ 130 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY