ਦਸੂਹਾ/ਟਾਂਡਾ ਉੜਮੁੜ (ਝਾਵਰ, ਪਰਮਜੀਤ ਸਿੰਘ ਮੋਮੀ)- ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਤ ਪਿੰਡ ਖੇੜਾ ਕੋਟਲੀ ਦਾ ਫ਼ੌਜੀ ਨੌਜਵਾਨ ਮਨਜੀਤ ਸਿੰਘ ਸਾਬੀ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਗਸ਼ਤ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿਚ ਸ਼ਹੀਦ ਹੋ ਗਿਆ।
ਇਕੱਤਰ ਕੀਤੀ ਗਈ ਹੋਰ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਰਾਮ ਕਿਸ਼ਨ ਜੰਮੂ ਕਸ਼ਮੀਰ ਵਿੱਚ ਸਿੱਖ ਰੈਜੀਮੈਂਟ ਵਿਚ ਬਤੌਰ ਸਿਪਾਹੀ ਦੀ ਡਿਊਟੀ ਨਿਭਾ ਰਿਹਾ ਸੀ। ਮਨਜੀਤ ਸਿੰਘ ਦੀ ਮ੍ਰਿਤਕ ਦੇਹ 31 ਅਕਤੂਬਰ ਨੂੰ ਦਸੂਹਾ ਪਹੁੰਚੇਗੀ। ਇਸ ਦੇ ਉਪਰੰਤ ਸਰਕਾਰੀ ਸਨਮਾਨਾਂ ਨਾਲ ਪਿੰਡ ਖੇੜਾ ਕੋਟਲੀ ਤਹਿਸੀਲ ਦਸੂਹਾ ਵਿਖੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਜਿਵੇਂ ਹੀ ਉਕਤ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਵਿਚ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਸਾਰਾ ਪਿੰਡ ਹੀ ਗਮਗੀਨ ਹੋ ਗਿਆ। ਸੂਚਨਾ ਮਿਲਣ 'ਤੇ ਰਾਤ ਭਰ ਪਿੰਡ ਵਿਚ ਕਿਸੇ ਵੀ ਘਰ ਚੁੱਲ੍ਹਾ ਨਹੀਂ ਚੱਲਿਆ। ਸ਼ਹੀਦ ਦੀ ਮ੍ਰਿਤਕ ਦੇਹ ਸ੍ਰੀਨਗਰ ਤੋਂ ਜਹਾਜ਼ ਰਾਹੀਂ ਜੰਮੂ ਵਿਖੇ ਪਹੁੰਚ ਰਹੀ ਹੈ। ਉਸ ਦੇ ਬਾਅਦ ਸੜਕ ਆਵਾਜਾਈ ਰਾਹੀਂ ਰਾਸ਼ਟਰੀ ਰਾਜਮਾਰਗ ਜੰਮੂ ਪਠਾਨਕੋਟ ਰਾਹੀਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫ਼ੌਜ ਜਵਾਨਾਂ ਦੀ ਹਾਜ਼ਰੀ ਵਿਚ ਇਕ ਗੱਡੀ ਵਿੱਚ ਪਿੰਡ ਖੇੜਾ ਕੋਟਲੀ ਦਸੂਹਾ ਵਿਖੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ
ਇਸ ਪਿੰਡ ਦੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਹੈ ਅਧਿਕਾਰੀ ਅਤੇ ਹੋਰ ਲੋਕ ਸ਼ਹੀਦ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਸ਼ਹੀਦ ਅਜੇ ਕੁਆਰਾ ਸੀ ਅਤੇ ਉਸ ਦੀ ਉਮਰ ਲਗਭਗ 25 ਸਾਲ ਸੀ। ਇਹ ਵੀ ਪਤਾ ਲੱਗਾ ਹੈ ਕਿ ਇਕ ਮਹੀਨੇ ਬਾਅਦ ਉਹ ਘਰ ਛੁੱਟੀ 'ਤੇ ਆ ਰਿਹਾ ਸੀ ਅਤੇ ਛੁੱਟੀ ਦੇ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਰਨਾ ਸੀ। ਪਹਿਲਾਂ ਜਦੋਂ ਉਹ ਛੁੱਟੀ 'ਤੇ ਘਰ ਆਇਆ ਸੀ ਤਾਂ ਉਹ ਪੱਕਾ ਘਰ ਬਣਾ ਗਿਆ ਗਿਆ ਸੀ।
ਇਹ ਵੀ ਪੜ੍ਹੋ: 'ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਪਿੰਡ ਕੱਬਰਵੱਛਾ ਦੇ ਕਿਸਾਨ ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY