ਜਲੰਧਰ- ਆਮ ਆਦਮੀ ਕਲੀਨਿਕ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਇੱਕ ਪ੍ਰਮੁੱਖ ਸਿਹਤ ਸੰਬੰਧੀ ਯੋਜਨਾ ਹੈ। ਇਹ ਕਲੀਨਿਕਾਂ ਦਾ ਮਕਸਦ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਅਤੇ ਮੁਫਤ ਸਿਹਤ ਸੇਵਾਵਾਂ ਦੀ ਪ੍ਰਦਾਨਗੀ ਕਰਨਾ ਹੈ। ਦਿੱਲੀ ਦੇ ਮਾਡਲ ਦੀ ਤਰ੍ਹਾਂ, ਪੰਜਾਬ ਸਰਕਾਰ ਨੇ ਵੀ ਆਪਣੇ ਸੂਬੇ ਦੇ ਲੋਕਾਂ ਲਈ ਇਸੇ ਤਰ੍ਹਾਂ ਦੀ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ।
ਇਹ ਕਲੀਨਿਕਾਂ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਦੀਆਂ ਹਨ, ਜਿਸ ਵਿੱਚ ਦਵਾਈਆਂ, ਡਾਕਟਰੀ ਸਲਾਹ, ਅਤੇ ਆਮ ਬਿਮਾਰੀਆਂ ਦਾ ਇਲਾਜ ਸ਼ਾਮਲ ਹੈ। ਲੀਨਿਕਾਂ ਵਿੱਚ ਬਹੁਤ ਸਾਰੇ ਟੈਸਟ, ਜਿਵੇਂ ਕਿ ਰਕਤ ਟੈਸਟ, ਮਧੁਮੇਹ (ਡਾਇਬਟੀਜ਼) ਟੈਸਟ, ਲੀਵਰ, ਕਿਡਨੀ ਦੇ ਫੰਕਸ਼ਨ ਟੈਸਟ ਆਦਿ, ਮੁਫ਼ਤ ਕੀਤੇ ਜਾਂਦੇ ਹਨ। ਆਮ ਆਦਮੀ ਕਲੀਨਿਕਾਂ ਮੁਹੱਲਿਆਂ ਅਤੇ ਪਿੰਡਾਂ ਵਿੱਚ ਸਥਾਪਿਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕਾਂ ਨੂੰ ਆਪਣੀ ਸਿਹਤ ਸੰਬੰਧੀ ਮੁੱਢਲੀ ਸੇਵਾਵਾਂ ਦੇ ਲਈ ਦੂਰ ਨਾ ਜਾਣਾ ਪਵੇ।
ਇਸ ਦੌਰਾਨ ਜਲੰਧਰ ਰੇਲਵੇ ਰੋਡ 'ਤੇ ਸਥਿਤ ਦੇ ਆਮ ਆਦਮੀ ਕਲੀਨਿਕ ਦੀ ਡਾਕਟਰ ਪ੍ਰੀਤ ਕਮਲ ਦਾ ਦੱਸਿਆ ਕਿ ਮੈਂ ਮੈਡੀਕਲ ਅਫ਼ਸਰ ਦੇ ਤੌਰ 'ਤੇ ਨੌਕਰੀ ਕਰ ਰਹੀ ਹਾਂ। ਉਸ ਨੇ ਦੱਸਿਆ ਕਿ ਇੱਥੇ ਰੋਜ਼ਾਨਾ 100 ਤੋਂ ਵੱਧ ਲੋਕ ਆਪਣਾ ਫ੍ਰੀ 'ਚ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੇ ਟੈਸਟ ਅਤੇ ਦਵਾਈਆਂ ਫ੍ਰੀ ਹਨ। ਇਸ ਦੌਰਾਨ ਕਿਸ਼ਨਪੁਰੇ ਦੇ ਮਰੀਜ਼ ਹਰਸ਼ ਕੁਮਾਰ ਨੇ ਦੱਸਿਆ ਕਿ ਇੱਥੇ ਮੈਂ ਕਾਫ਼ੀ ਸਮੇਂ ਤੋਂ ਦਵਾਈ ਲੈ ਰਿਹਾ ਹਾਂ। ਇੱਥੇ ਅਸੀਂ ਫ੍ਰੀ ਦਵਾਈ ਲੈ ਰਹੇ ਹਨ, ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਇਸਦਾ ਮਕਸਦ
ਆਮ ਆਦਮੀ ਕਲੀਨਿਕਾਂ ਦਾ ਉਦੇਸ਼ ਸਿਹਤ ਸੇਵਾਵਾਂ ਨੂੰ ਮੁਫਤ ਅਤੇ ਪਹੁੰਚਯੋਗ ਬਣਾਉਣਾ ਹੈ, ਖਾਸ ਕਰਕੇ ਆਮ ਲੋਕਾਂ ਲਈ ਜੋ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਨਹੀਂ ਉਠਾ ਸਕਦੇ। ਇਹ ਪ੍ਰੋਜੈਕਟ ਸੂਬੇ ਵਿੱਚ ਸਿਹਤ ਦੇ ਮਿਆਰ ਨੂੰ ਉਚਿਤ ਪੱਧਰ 'ਤੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ।
ਸ਼ਹੀਦਾਂ ਦੇ ਪਰਿਵਾਰਾਂ ਲਈ ਮਦਦਗਾਰ ਬਣੀ ਪੰਜਾਬ ਸਰਕਾਰ, ਦੇ ਰਹੀ ਮਾਲੀ ਸਹਾਇਤਾ
NEXT STORY