ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ 13 ਮਈ ਤੋਂ 17 ਮਈ ਤੱਕ ਪੰਜਾਬ 'ਚ ਡੇਰਾ ਲਾ ਰਹੇ ਹਨ। ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੰਤਰੀ ਮੁਨੀਸ਼ ਸਿਸੋਦੀਆ ਸਮੇਤ ਦਰਜਨ ਦੇ ਕਰੀਬ ਸੀਨੀਅਰ ਆਗੂ ਵੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨਗੇ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ, ਵਿਧਾਇਕ ਅਮਨ ਅਰੋੜਾ ਨੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅਰਵਿੰਦ ਕੇਜਰੀਵਾਲ 13 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਖਨੌਰੀ ਕਸਬੇ ਤੋਂ ਪੰਜਾਬ 'ਚ ਐਂਟਰੀ ਕਰਨਗੇ ਅਤੇ ਖਨੌਰੀ-ਲਹਿਰਾਗਾਗਾ-ਸੁਨਾਮ ਅਤੇ ਚੀਮਾ-ਲੌਂਗੋਵਾਲ-ਧਨੌਲਾ, ਢਿੱਲਵਾਂ-ਬਰਨਾਲਾ ਤੱਕ ਰੋਡ ਸ਼ੋਅ ਅਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ।
ਇਸੇ ਤਰ੍ਹਾਂ 14 ਮਈ ਨੂੰ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਅ ਅਤੇ ਭਵਾਨੀਗੜ੍ਹ, ਦਿੜ੍ਹਬਾ ਅਤੇ ਸੁਨਾਮ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 15 ਮਈ ਨੂੰ ਬਠਿੰਡਾ ਲੋਕ ਸਭਾ ਹਲਕੇ ਦੇ ਪਹਿਲੇ ਪਿੰਡ ਢੈਪਈ ਤੋਂ ਲੈ ਕੇ ਭੀਖੀ-ਬੋੜਾਵਾਲ, ਗੁਰਨੇਕਲਾ-ਬੁਢਲਾਡਾ-ਫਫੜੇ ਭਾਈ ਕੇ-ਮਾਨਸਾ ਅਤੇ ਫਿਰ ਮੌੜ-ਕਮਾਲੂ-ਢਿੰਗਰਾ-ਸ਼ੇਖਪੁਰਾ-ਤਲਵੰਡੀ-ਲਾਲੇਆਣਾ-ਮਾਹੀ ਨੰਗਲ-ਭਾਂਗੀ ਬਾਂਦਰ-ਜੱਸੀ ਪਹੁਵਾਲੀ-ਬਠਿੰਡਾ ਤੱਕ ਰੋਡ ਸ਼ੋਅ ਅਤੇ ਜਨਸਭਾ ਕਰਨਗੇ। 16 ਮਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਜੈਤੋ-ਕੋਟਕਪੂਰਾ-ਫਰੀਦਕੋਟ-ਮੁੱਦਕੀ-ਬਾਘਾਪੁਰਾਣਾ ਅਤੇ ਫਿਰ ਨਿਹਾਲ ਸਿੰਘ ਵਾਲਾ-ਫੂਲੋਵਾਲੀ ਪੁਲ-ਚੜਿੱਕ-ਬੁੱਧ ਸਿੰਘ ਵਾਲਾ ਤੋਂ ਮੋਗਾ ਤੱਕ ਰੋਡ ਸ਼ੋਅ ਅਤੇ ਚੋਣ ਰੈਲੀਆਂ ਸੰਬੋਧਨ ਕਰਨਗੇ। 17 ਮਈ ਨੂੰ ਪਟਿਆਲਾ ਲੋਕ ਸਭਾ ਹਲਕੇ 'ਚ ਨਾਭਾ-ਪਟਿਆਲਾ-ਰਾਜਪੁਰਾ ਤੋਂ ਜ਼ੀਰਕਪੁਰ ਤੱਕ ਰੋਡ ਸ਼ੋਅ ਕਰਨਗੇ।
ਸੈਮ ਪਿਤਰੋਦਾ ਦੇ ਬਿਆਨ ਨਾਲ ਕਾਂਗਰਸੀਆਂ ਦੀ ਮਨਸ਼ਾ ਹੋਈ ਜਗ ਜ਼ਾਹਰ : ਅਮਿਤ ਸ਼ਾਹ
NEXT STORY