ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਕ ਵਾਰ ਫਿਰ ਅਕਾਲੀ ਦਲ ਬਾਦਲ 'ਤੇ ਵੱਡੇ ਹਮਲਾ ਬੋਲਿਆ ਹੈ। ਮਾਨ ਨੇ ਅਕਾਲੀ ਦਲ ਬਾਦਲ ਨੂੰ ਗੁੰਡਿਆਂ, ਨਸ਼ੇੜੀਆਂ ਅਤੇ ਸਮੱਗਲਰਾਂ ਦੀ ਪਾਰਟੀ ਕਰਾਰ ਦਿੱਤਾ ਹੈ। ਸੰਗਰੂਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਅੱਜ ਅਪਰਾਧੀਕਰਨ ਹੋ ਚੁੱਕਾ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਧਾਨ ਸਭਾ 'ਚ ਇਹ ਕਹਿ ਚੁੱਕੇ ਹਨ ਕਿ ਉਹ ਅੱਤਵਾਦੀ ਹਨ, ਸਨ ਤੇ ਰਹਿਣਗੇ ਵੀ। ਮਾਨ ਨੇ ਕਿਹਾ ਕਿ 36 ਸਾਲ ਪੁਰਾਣੇ ਕਤਲ ਦੇ ਮਾਮਲੇ 'ਚ ਵਲਟੋਹਾ ਖਿਲਾਫ ਅਦਾਲਤ ਵਿਚ ਚਾਲਾਨ ਵੀ ਪੇਸ਼ ਹੋ ਚੁੱਕਾ ਹੈ ਤੇ ਉਨ੍ਹਾਂ ਨੂੰ ਅਦਾਲਤ ਨੇ ਤਲਬ ਵੀ ਕਰ ਲਿਆ ਹੈ। ਫਿਰ ਇਸ ਸਾਰੇ ਘਟਨਾਕ੍ਰਮ 'ਤੇ ਸੁਖਬੀਰ ਬਾਦਲ ਚੁੱਪ ਕਿਉਂ ਹਨ।

ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਅਕਸਰ ਇਹ ਗੱਲ ਆਖਦੇ ਹਨ ਕਿ ਉਨ੍ਹਾਂ ਨੇ ਇਕ ਡਾਇਰੀ ਲਗਾਈ ਹੈ ਤੇ ਜਿਹੜੇ ਪੁਲਸ ਅਫਸਰ ਅਕਾਲੀਆਂ ਨਾਲ ਧੱਕਾ ਕਰਦੇ ਹਨ, ਉਨ੍ਹਾਂ ਦੇ ਨਾਂ ਇਸ ਡਾਇਰੀ ਵਿਚ ਲਿਖਦੇ ਹਨ, ਜਦਕਿ ਉਨ੍ਹਾਂ ਨੂੰ ਇਸ ਡਾਇਰੀ ਵਿਚ ਉਨ੍ਹਾਂ ਅਕਾਲੀ ਲੀਡਰਾਂ ਤੇ ਵਰਕਰਾਂ ਦੇ ਨਾਂ ਲਿਖਣੇ ਚਾਹੀਦੇ ਹਨ ਜਿਹੜੇ 10 ਨੰਬਰੀ ਹਨ ਅਤੇ ਜਿਹੜੇ ਨਸ਼ਾ ਵੇਚਦੇ ਹਨ। ਇਸ ਨਾਲ ਇਹ ਡਾਇਰੀ ਜਲਦੀ ਭਰ ਜਾਵੇਗੀ।
ਮਾਨ ਨੇ ਕਿਹਾ ਕਿ ਨਿਸ਼ਾਨ ਸਿੰਘ ਵੀ ਸੁਖਬੀਰ ਬਾਦਲ ਦਾ ਕਰੀਬੀ ਸੀ ਅਤੇ ਜਿਸ ਨੇ ਅੰਮ੍ਰਿਤਸਰ ਵਿਚ ਏ. ਐੱਸ. ਆਈ. 'ਤੇ ਹਮਲਾ ਕੀਤਾ ਸੀ, ਉਹ ਵੀ ਅਕਾਲੀ ਦਲ ਨਾਲ ਸਬੰਧਤ ਸੀ। ਅੱਜ ਅਕਾਲੀ ਦਲ ਕੁਰਬਾਨੀਆਂ ਦੀ ਪਾਰਟੀ ਨਹੀਂ ਸਗੋਂ ਗੁੰਡੇ-ਬਦਮਾਸ਼ਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਸੁੱਚਾ ਸਿੰਘ ਲੰਗਾਹ 10 ਨਬੰਰ ਵਿਅਕਤੀ ਹੈ, ਜਦਕਿ 36 ਸਾਲ ਪੁਰਾਣੇ ਡਾਕਟਰ ਸੁਧਰਸ਼ਨ ਕੁਮਾਰ ਦੇ ਕਤਲ ਮਾਮਲੇ ਵਿਚ ਫੜੇ ਗਏ ਵਿਅਕਤੀ ਵਲਟੋਹਾਂ ਦਾ ਨਾਮ ਲੈ ਚੁੱਕੇ ਹਨ।
ਕਿਸਾਨ ਦੇ ਕਰਜ਼ੇ ਨੂੰ ਲੈ ਕਾਂਗਰਸ ਤੇ ਖਹਿਰਾ ਹੋਏ ਆਹਮੋ-ਸਾਹਮਣੇ (ਵੀਡੀਓ)
NEXT STORY