ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਧਨੌਲਾ 'ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਭਾਰੀ ਝਟਕਾ ਲੱਗਾ, ਜਦੋਂ 'ਆਪ' ਦੇ ਯੂਥ ਸਰਕਲ ਇੰਚਾਰਜ ਮਨਜਿੰਦਰ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਅਤੇ ਨਾ ਹੀ ਕੋਈ ਵਾਲੀਵਾਰਸ ਹੈ, ਜਿਸ ਕਰਕੇ ਲੋਕ ਮੁੜ ਕਾਂਗਰਸ ਵਿਚ ਆ ਰਹੇ ਹਨ। ਕਾਂਗਰਸ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਇਸ ਮੌਕੇ ਮਨਜਿੰਦਰ ਸਿੰਘ ਧਾਲੀਵਾਲ, ਢਿੱਲੋਂ ਦੇ ਸਿਆਸੀ ਸਲਾਹਕਾਰ ਗੁਰਜੀਤ ਸਿੰਘ ਬਰਾੜ, ਹੈਪੀ ਢਿੱਲੋਂ, ਦਲਵੀਰ ਸਿੱਧੂ, ਮਹਿਲ ਸਿੰਘ ਪੰਚ, ਅਮਰਜੀਤ ਖਹਿਰਾ ਬਡਬਰ, ਵਰਿੰਦਰ ਬਰਾੜ, ਪ੍ਰਧਾਨ ਰਾਜਿੰਦਰਪਾਲ ਸਿੰਘ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ ਹਾਜ਼ਰ ਸਨ।
ਲੋੜਵੰਦਾਂ ਨੂੰ ਮਿਲਣ ਵਾਲੀਆਂ ਸਰਕਾਰੀ ਦਾਲਾਂ 'ਚ 'ਘਪਲੇ' ਦਾ ਖਦਸ਼ਾ
NEXT STORY