ਬਟਾਲਾ : 'ਆਮ ਆਦਮੀ ਪਾਰਟੀ' ਨੂੰ ਮਾਝਾ ਖੇਤਰ ਵਿਚ ਵੱਡਾ ਝਟਕਾ ਲੱਗਾ ਹੈ, ਜਿੱਥੇ ਇਸ ਦੇ ਮਜੀਠਾ ਹਲਕੇ ਦੇ ਇੰਚਾਰਜ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਆਪਣੇ ਸਮਰਥਕਾਂ ਸਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।
ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲਾਲੀ ਮਜੀਠੀਆ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਕ ਵਿਰੋਧੀ ਜਿਸ ਨੇ ਹਮੇਸ਼ਾ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ, ਉਸ ਨੇ ਅਕਾਲੀ ਦਲ ਪਰਿਵਾਰ ਦਾ ਮੈਂਬਰ ਬਣਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਸੀ ਮਤਭੇਦ ਭੁਲਾ ਕੇ ਮਜੀਠਾ ਅਤੇ ਪੰਜਾਬ ਦੀ ਭਲਾਈ ਲਈ ਇਕਜੁੱਟ ਹੋ ਗਏ ਹਾਂ। ਉਨ੍ਹਾਂ ਨੇ ਇਸ ਮੌਕੇ ਉੱਘੇ ਆਗੂ ਕੋਲੋਂ ਜੇਕਰ ਜਾਣੇ ਅਣਜਾਣੇ ਵਿਚ ਉਨ੍ਹਾਂ ਦੀ ਸ਼ਾਨ ਖਿਲਾਫ ਕੋਈ ਗਲਤੀ ਹੋਈ ਹੋਵੇ ਤਾਂ ਉਸ ਦੀ ਮੁਆਫੀ ਵੀ ਮੰਗੀ।
ਇਹ ਵੀ ਪੜ੍ਹੋ- 175 ਯਾਤਰੀਆਂ ਵਾਲੇ ਜਹਾਜ਼ ਦੇ AC ਚੈਂਬਰ 'ਚ ਲੱਗੀ ਅੱਗ, ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਦਾ ਕੀਤਾ ਗਿਆ ਐਲਾਨ
ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਲਾਲੀ ਮਜੀਠਾ ਤੱਕ ਪਹੁੰਚ ਕਰਨ ਤੇ ਉਨ੍ਹਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਰਾਜ਼ੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਕਾਂਗਰਸ ਵਿਚ ਹੋਣ ਵੇਲੇ ਜਦੋਂ ਲਾਲੀ ਮਜੀਠੀਆ ਅਹਿਮ ਅਹੁਦੇ ’ਤੇ ਵੀ ਸਨ ਤਾਂ ਉਨ੍ਹਾਂ ਪੰਜਾਬ ਦੇ ਮੁੱਦਿਆਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ।
ਬਿਕਰਮ ਸਿੰਘ ਮਜੀਠੀਆ ਵੱਲੋਂ ਨਿੱਘੇ ਸਵਾਗਤ ’ਤੇ ਮੋੜਵਾਂ ਸਤਿਕਾਰ ਦਿੰਦਿਆਂ ਲਾਲੀ ਮਜੀਠੀਆ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਉਸ ਪਰਿਵਾਰ ਵਿਚ ਵਾਪਸ ਆ ਗਿਆ ਹੈ ਜਿਸ ਦਾ ਮੇਰਾ ਪਰਿਵਾਰ ਦਹਾਕਿਆਂ ਪਹਿਲਾਂ ਮੈਂਬਰ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਹਾਜ਼ਰ ਸਨ, ਨੇ ਵੀ ਲਾਲੀ ਮਜੀਠੀਆ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ਨਿੱਘਾ ਸਵਾਗਤ ਕੀਤਾ।
ਇਹ ਵੀ ਪੜ੍ਹੋ- ਝਾਂਸੇ 'ਚ ਲੈ ਕੇ ਅਮਰੀਕੀ ਲੋਕਾਂ ਨੂੰ ਠੱਗਣ ਵਾਲੇ ਫ਼ਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਜਣੇ ਕਾਬੂ
ਇਸ ਮੌਕੇ ਸਰਦਾਰ ਲਾਲੀ ਮਜੀਠੀਆ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਾ. ਸੁਰਿੰਦਰਪਾਲ ਕੌਰ ਗਿੱਲ, ਜਸਮੀਤ ਸਿੰਘ, ਜਰਨੈਲ ਸਿੰਘ ਅਤੇ ਦਿਲਾਰ ਸਿੰਘ ਵੀ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਯਾਤਰੀ ਹੋ ਜਾਓ ਸਾਵਧਾਨ! ਇਹ ਗਲਤੀ ਕਰਨ 'ਤੇ ਹੁਣ ਲੱਗੇਗਾ ਜੁਰਮਾਨਾ, ਜਾਰੀ ਹੋਇਆ ਨਵਾਂ ਨਿਯਮ
NEXT STORY