ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਬਰਖਾਸਤ ਚੱਲ ਰਹੇ ਵਿਧਾਇਕ ਕੰਵਰ ਸੰਧੂ ਨੇ ਐੱਚ. ਐੱਸ. ਫੂਲਕਾ ਦੇ ਪ੍ਰਵਾਨ ਹੋਏ ਅਸਤੀਫੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦ ਹੈ ਕਿ ਹੁਣ ਫੂਲਕਾ ਵਿਧਾਇਕ ਨਹੀਂ ਰਹੇ ਹਨ। ਫੂਲਕਾ ਨੂੰ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਅਤੇ ਉਹ ਨਹੀਂ ਚਾਹੁੰਦੇ ਹਨ ਕਿ ਜ਼ਿਮਨੀ ਚੋਣਾਂ 'ਤੇ ਮੁੜ ਲੱਖਾਂ ਰੁਪਿਆ ਖਰਚ ਹੋਵੇ। ਉਥੇ ਹੀ 'ਆਪ' ਤੋਂ ਵੱਖ ਹੋਏ ਚਾਰ ਹੋਰ ਵਿਧਾਇਕਾਂ ਦੇ ਅਸਤੀਫੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਪੀਕਰ ਜਾਣ ਬੁੱਝ ਕੇ ਉਨ੍ਹਾਂ ਦੇ ਅਸਤੀਫੇ 'ਤੇ ਫੈਸਲਾ ਨਹੀਂ ਲੈ ਰਹੇ ਹਨ। ਸਰਕਾਰ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ।
ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਕਜੁਟਤਾ ਲਈ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਬੈਠਕ ਵੀ ਹੋਈ ਸੀ। ਇਸ ਦੇ ਨਾਲ ਹੀ ਕਰਤਾਰਪੁਰ ਕੋਰੀਡੋਰ 'ਚ ਕੰਮ ਕਰ ਰਹੀ ਕੰਪਨੀਆਂ ਵਲੋਂ ਗੁੰਡਾ ਟੈਕਸ ਵਸੂਲਣ ਨੂੰ ਕੰਵਰ ਸੰਧੂ ਨੇ ਸ਼ਰਮਨਾਕ ਦੱਸਿਆ ਹੈ।
ਵਿਧਾਨ ਸਭਾ ਸਪੀਕਰ ਨੇ ਦੱਸੀ 'ਫੂਲਕਾ' ਦੇ ਅਸਤੀਫੇ ਦੀ ਕਹਾਣੀ
NEXT STORY