ਤਲੰਵਡੀ ਸਾਬੋ (ਮਨੀਸ਼)— ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਅੱਜ ਰਾਮਾਂ ਮੰਡੀ ਦੀ ਨਰਮਾ ਮੰਡੀ ਦਾ ਦੌਰਾ ਕਰਨ ਪੁੱਜੀ, ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਵੱਡੇ ਜ਼ੁਬਾਨੀ ਹਮਲੇ ਕੀਤੇ। ਇਥੇ ਦੱਸ ਦੇਈਏ ਕਿ ਪੰਜਾਬ ਦੇ ਕਿਸਾਨ ਜਿੱਥੇ ਇਕ ਪਾਸੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਆਪਣੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਰਕੇ ਮੰਡੀਆਂ 'ਚ ਰੁੱਲ ਰਹੇ ਹਨ। ਕਿਸਾਨਾਂ ਦਾ ਹਾਲ ਪੁੱਛਣ ਲਈ ਤਲਵੰਡੀ ਸਾਬੋ ਤੋਂ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ
ਇਸ ਮੌਕੇ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਮਾਲਵੇ 'ਚ ਕਿਸਾਨਾਂ ਦੀ ਨਰਮੇ ਦੀ ਫ਼ਸਲ ਦਾ ਪੂਰਾ ਮੁੱਲ ਨਾ ਮਿਲ ਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਤੋਂ ਮੰਡੀ 'ਚ ਨਰਮੇ ਦੀ ਫ਼ਸਲ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਐੱਮ. ਐੱਸ. ਪੀ ਦੇਣਾ ਯਕੀਨੀ ਕਰੇ।
ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੋ ਚਾਕੂ ਨਾਲ ਵੱਢਿਆ ਸੀ ਨੌਜਵਾਨ, ਮੌਤ ਦਾ ਕਾਰਨ ਜਾਣ ਹੋਵੋਗੇ ਹੈਰਾਨ
ਮੋਦੀ ਸਰਕਾਰ 'ਤੇ ਵਰਦੇ ਬਲਜਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅਜਿਹੀ ਕਿਹੜੀ ਆਫ਼ਤ ਸੀ ਜਾਂ ਆਰੇ 'ਚ ਬਾਂਹ ਆਈ ਸੀ ਕਿ ਕੋਰੋਨਾ ਦੌਰਾਨ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕਰ ਦਿੱਤੇ। ਐਮਰਜੈਂਸੀ ਹਾਲਾਤਾਂ 'ਚ ਮੋਦੀ ਨੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਲਈ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਕੇਂਦਰ ਸਰਕਾਰ ਕੁਝ ਵੀ ਸਖ਼ਤੀ ਕਰੇ ਪਰ ਜਿੰਨ੍ਹਾ ਸਮਾਂ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ:ਕੁਦਰਤ ਦਾ ਕਮਾਲ: ਹੁਸ਼ਿਆਰਪੁਰ 'ਚ ਇਸ ਬੂਟੇ 'ਤੇ ਲੱਗਦੇ ਨੇ ਸਾਲ 'ਚ 3 ਵਾਰ ਰਸੀਲੇ ਅੰਬ
ਕਾਂਗਰਸ ਵੱਲੋ ਕੀਤੀਆਂ ਜਾ ਰਹੀਆਂ ਰੈਲੀਆਂ 'ਤੇ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਹੁਣ ਰਾਜਨੀਤੀ ਕਰਨ ਦਾ ਸਮਾਂ ਨਹੀ ਹੈ। ਉਨ੍ਹਾਂ ਕਿਹਾ ਕਿ ਲੋਕ ਰੈਲੀਆਂ ਨਹੀਂ ਮੰਗਦੇ ਸਗੋਂ ਕਾਂਗਰਸ ਸਰਕਾਰ ਜੇ ਕਿਸਾਨ ਪੱਖੀ ਹੈ ਤਾਂ ਕਿਸਾਨ ਨਾਲ ਧਰਨੇ 'ਤੇ ਆ ਕੇ ਬੈਠੇ।
ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੋ ਚਾਕੂ ਨਾਲ ਵੱਢਿਆ ਸੀ ਨੌਜਵਾਨ, ਮੌਤ ਦਾ ਕਾਰਨ ਜਾਣ ਹੋਵੋਗੇ ਹੈਰਾਨ
ਹਵਸ ਦੇ ਭੁੱਖੇ ਦੀ ਕਰਤੂਤ : ਨਾਬਾਲਗ ਕੁੜੀ ਨੂੰ ਜ਼ਬਰਦਸਤੀ ਆਪਣੇ ਘਰ ਲਿਜਾ ਮਿਟਾਈ ਆਪਣੀ ਹਵਸ
NEXT STORY