ਜਲੰਧਰ— ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮਾਨਸੂਨ ਇਜਲਾਸ 'ਚ ਬੋਲਣ ਦੀ ਰੋਕ 'ਤੇ ਮਾਨ ਨੇ ਇਸ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸਵਾਲ ਨਾ ਕਰਨ ਦੇ ਫ਼ੈਸਲੇ ਦਾ 'ਆਪ' ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਵਿਰੋਧ ਕੀਤਾ ਗਿਆ ਹੈ। ਮਾਨ ਨੇ ਅਜਿਹੇ ਫ਼ੈਸਲੇ ਨੂੰ ਮਜ਼ਾਕੀਆ ਕਰਾਰ ਦਿੱਤਾ ਹੈ।

ਟਵਿੱਟਰ 'ਤੇ ਭੜਾਸ ਕੱਢਦੇ ਭਗਵੰਤ ਮਾਨ ਨੇ ਲਿਖਿਆ, ''ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਸਿਆਸੀ ਮੌਸਮ ਦੀ ਭਵਿੱਖਵਾਣੀ...ਸੰਸਦ ਦੇ ਮਾਨਸੂਨ ਸੈਸ਼ਨ 'ਚ ਸਰਕਾਰ 'ਤੇ ਸਵਾਲਾਂ ਦੀ ਬਾਰਿਸ਼ ਬਿਲਕੁਲ ਨਹੀਂ ਹੋ ਸਕਦੀ। ਇਸ ਲਈ ਦੇਸ਼ ਦਾ ਲੋਕਤੰਤਰ ਮਾਨਸੂਨ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਅਤੇ ਬੇਹੱਦ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।''

ਉਨ੍ਹਾਂ ਲਿਖਿਆ, ''14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ 'ਚ ਸੰਸਦ ਮੈਂਬਰ ਸਰਕਾਰ ਤੋਂ ਕੋਈ ਸਵਾਲ ਨਹੀਂ ਪੁੱਛ ਸਕਦੇ। ਦੇਸ਼ ਦੇ ਨਾਗਰਿਕ ਪੀ. ਐੱਮ. ਫੰਡ ਦਾ ਹਿਸਾਬ ਨਹੀਂ ਮੰਗ ਸੱਕਦੇ ਹਨ...ਦੇਸ਼ ਦਾ ਲੋਕਤੰਤਰ ਆਤਮ ਨਿਰਭਰ ਹੋ ਰਿਹਾ...।''

ਜੀ. ਡੀ. ਪੀ. ਨੂੰ ਲੈ ਕੇ ਭਗਵੰਤ ਮਾਨ ਨੇ ਲਿਖਿਆ, ''ਕੋਰੋਨਾ ਪਾਜ਼ੇਟਿਵ ਗੀਅਰ 'ਚ, ਜੀ. ਡੀ. ਪੀ. ਨੈਗੇਟਿਵ ਗੀਅਰ 'ਚ, ਸਰਕਾਰ ਮਨਮਰਜ਼ੀ ਦੇ ਗੀਅਰ 'ਚ, ਦੇਸ਼ ਬੈਕ ਗੀਅਰ 'ਚ ਜਨਤਾ ਨੂੰ ਕਿਹਾ ਜਾ ਰਿਹਾ ਹੈ ਕਿ ਹੋ ਜਾਓ 'ਆਤਮ ਨਿਰਭਰ' ਗੀਅਰ 'ਚ, ਗੱਡੀ ਦਾ ਨਾਂ ਰਾਮ ਭਰੋਸੇ।''

ਇਸ ਦੇ ਇਲਾਵਾ ਭਗਵੰਤ ਮਾਨ ਨੇ ਲਿਖਿਆ 'ਮਨ ਕੀ ਬਾਤ' ਦੇ ਡਿਸਲਾਈਕ ਹੋਣ ਦੇ ਬਾਅਦ ਹੁਣ ਪਤਾ ਲੱਗਾ ਹੈ ਕਿ ਭਾਜਪਾ ਦੀ ਜੀ. ਡੀ. ਪੀ. ਮਾਈਨਸ 'ਚ ਚਲੀ ਗਈ ਹੈ...ਕੀ ਇਹ ਵੀ ਐਕਟ ਆਫ ਗਾਡ' ਹੈ??? ਮੋਦੀ 'ਤੇ ਨਿਸ਼ਾਨਾ ਲਗਾਉਂਦੇ ਮਾਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਆਫੀਸ਼ੀਅਲ ਫੇਸਬੁੱਕ ਪੇਜ਼ ਅਤੇ ਯੂ-ਟਿਊਬ ਚੈਨਲ 'ਤੇ ਲੋਕ ਕੁਮੈਂਟ ਨਹੀਂ ਕਰਦੇ।

ਡਿੱਗਦੀ ਹੋਈ ਅਰਥਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਨੇ ਲਿਖਿਆ ਕਿ ਹੈਰਾਨੀ ਦੀ ਹੱਦ ਹੈ..ਡਿੱਗਦੀ ਹੋਈ ਅਰਥਵਿਵਸਥਾ ਦੇ ਚਲਦਿਆਂ ਕੇਂਦਰ ਸਰਕਾਰ ਕਟਿਹਰੇ 'ਚ ਖੜ੍ਹੀ ਹੈ। ਖੁਦ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੀ ਹੈ ਅਤੇ ਵਿਦਿਆਰਥੀਆਂ ਤੋਂ ਪ੍ਰੀਖਿਆ ਲੈਣ 'ਤੇ ਅੜੀ ਹੈ।

ਮਜ਼ਾਕੀਆਂ ਅੰਦਾਜ਼ 'ਚ ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਕਿਸੇ ਦੀ ਮੌਤ ਹੋ ਜਾਣ 'ਤੇ ਲੋਕ ਆਰ. ਆਈ. ਪੀ. ਲਿਖਦੇ ਹਨ..ਹੁਣ ਦੇਸ਼ ਦਾ ਅਰਥਵਿਵਸਥਾ ਨੇ ਦਮ ਤੋੜ ਦਿੱਤਾ ਤਾਂ ਸ਼ਾਇਦ ਇਹ ਲਿਖਣਾ ਠੀਕ ਰਹੇਗਾ...ਡੀਅਰ ਇਕੋਨਮੀ...ਆਰ. ਬੀ. ਆਈ।''

ਭਗਵੰਤ ਮਾਨ ਇਥੇ ਹੀ ਨਹੀਂ ਰੁਕੇ ਸਗੋਂ ਅੱਗੇ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਦੱਸ ਰਿਹਾ ਹੈ...ਰੀਆ ਜੇਲ ਪਹੁੰਚੀ, ਕੰਗਣਾ ਚੰਡੀਗੜ੍ਹ ਪਹੁੰਚੀ, ਬੀ. ਐੱਮ. ਸੀ. ਕੰਗਨਾ ਦੇ ਦਫ਼ਤਰ ਪਹੁੰਚੀ...ਲੋਕ ਪੁੱਛ ਰਹੇ ਕਿ ਬੇਰੋਜ਼ਗਾਰੀ ਕਿੱਥੇ ਪਹੁੰਚੀ? ਚੀਨ ਦੀ ਸੈਨੀ ਕਿੱਥੋਂ ਤੱਕ ਪਹੁੰਚੀ? ਜੀ. ਡੀ. ਪੀ. ਇੰਨਾ ਹੇਠਾਂ ਕਿਉਂ ਪਹੁੰਚੀ? ਆਪਣੀ-ਆਪਣੀ ਪਹੁੰਚ ਹੈ...। ਇਸ ਤਰ੍ਹਾਂ ਭਗਵੰਤ ਮਾਨ ਨੇ ਮੋਦੀ ਸਰਕਾਰ ਵੱਲ ਟਵਿੱਟਰ ਤੀਰ ਛੱਡਦੇ ਹੋਏ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਸਰਕਾਰ 'ਤੇ ਜੰਮ ਕੇ ਆਪਣੇ ਮਨ ਦੀ ਭੜਾਸ ਕੱਢੀ ਹੈ।

2 ਬੱਚਿਆਂ ਦੀ ਮਾਂ ਦਾ ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨਾਲ ਮਿਲ ਚੁੱਕਿਆ ਖ਼ੌਫਨਾਕ ਕਦਮ
NEXT STORY