ਫਾਜ਼ਿਲਕਾ/ਜਲਾਲਾਬਾਦ (ਸੁਨੀਲ ਨਾਗਪਾਲ,ਸੇਤੀਆ,ਸੁਮਿਤ): ਹਲਕਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਬੰਨਾਵਾਲਾ 'ਚ ਦੋ ਬੱਚਿਆਂ ਦੀ ਮਾਂ ਵਲੋਂ ਕੁਆਰੇ ਪ੍ਰੇਮੀ ਨਾਲ ਮਿਲਕੇ ਕਥਿਤ ਤੌਰ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਮੰਡੀ ਰੋੜਾਂਵਾਲੀ ਚੌਂਕੀ ਅਧੀਨ ਥਾਣਾ ਅਰਨੀਵਾਲਾ ਦੀ ਪੁਲਸ ਨੇ ਮ੍ਰਿਤਕ ਜਗਮੀਤ ਸਿੰਘ (25) ਵਾਸੀ ਬੰਨਵਾਲਾ ਅਤੇ ਪ੍ਰੀਤ ਕੌਰ (30) ਵਾਸੀ ਕੰਮੇਵਾਲਾ ਗੇਟ, ਡਾ. ਅੰਬੇਦਕਰ ਨਗਰ, ਮੱਛੀ ਵਾਲਾ ਚੌਂਕ ਫਰੀਦਕੋਟ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਹੈ ਅਤੇ ਮ੍ਰਿਤਕ ਜਗਮੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਦਾਜ ਦੇ ਲੋਭੀਆਂ ਦੀਆਂ ਘਿਨੌਣੀਆਂ ਕਰਤੂਤਾਂ ਨੂੰ ਨੂੰਹ ਨੇ ਕੀਤਾ ਜੱਗ-ਜਾਹਿਰ, ਬਿਆਨ ਕੀਤਾ ਦਰਦ
ਜਾਣਕਾਰੀ ਅਨੁਸਾਰ ਪ੍ਰੀਤ ਕੌਰ ਦਾ ਜਗਮੀਤ ਦੇ ਘਰ ਆਉਣਾ ਜਾਣਾ ਸੀ ਅਤੇ ਮੰਗਲਵਾਰ ਨੂੰ ਪ੍ਰੀਤ ਕੌਰ ਆਪਣੇ ਪਤੀ ਨੂੰ ਪੇਕੇ ਪਿੰਡ ਢਿੱਪਾਂ ਵਾਲੀ ਜਾਣ ਦੀ ਗੱਲ ਕਹਿ ਕੇ ਆਪਣੇ ਦੋ ਬੱਚਿਆਂ ਸਮੇਤ ਜਗਮੀਤ ਸਿੰਘ ਦੇ ਘਰ ਆ ਗਈ ਅਤੇ ਮੰਗਲਵਾਰ ਸ਼ਾਮ ਨੂੰ ਹੀ ਉਹ ਦੋਵੇ ਘਰ ਤੋਂ ਸਾਮਾਨ ਲੈਣ ਦੀ ਗੱਲ ਕਹਿ ਕੇ ਚਲੇ ਗਏ ਅਤੇ ਬੱਚੇ ਜਗਮੀਤ ਸਿੰਘ ਦੇ ਘਰ ਛੱਡ ਗਏ ਪਰ ਤੜਕਸਾਰ ਬੱਧਵਾਰ ਨੂੰ ਉਨ੍ਹਾਂ ਦੋਹਾਂ ਦੀਆਂ ਲਾਸ਼ਾ ਸੰਮੇਵਾਲੀ ਵਾਲੀ ਜਾਂਦੇ ਕੱਚੇ ਰਸਤੇ ਤੇ ਬਰਾਮਦ ਹੋਈਆ ਅਤੇ ਇਥੋਂ ਲੰਘਦੇ ਲੋਕਾਂ ਨੇ ਇਸ ਸਬੰਧੀ ਜਾਣਕਾਰੀ ਮੰਡੀ ਰੋੜਾਂਵਾਲੀ ਚੌਂਕੀ ਨੂੰ ਦਿੱਤੀ।ਜਾਂਚ ਅਧਿਕਾਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪ੍ਰੀਤਮ ਸਿੰਘ ਅਨੁਸਾਰ 30 ਸਾਲਾ ਕੁੜੀ ਪ੍ਰੀਤ ਕੌਰ 2-3 ਮਹੀਨੇ ਪਹਿਲਾਂ ਘਰ ਵੀ ਆਈ ਸੀ।ਉਹ ਕੱਲ੍ਹ ਪਿੰਡ ਤੋਂ ਮੇਰੇ ਮੁੰਡੇ ਜਗਮੀਤ ਸਿੰਘ ਨੂੰ ਨਾਲ ਲੈ ਕੇ ਸਾਮਾਨ ਲੈਣ ਦੀ ਗੱਲ ਕਹਿ ਜਗਮੀਤ ਸਿੰਘ ਨੂੰ ਨਾਲ ਲੈ ਕੇ ਚਲੀ ਗਈ ਪਰ ਬੁੱਧਵਾਰ ਸਵੇਰੇ ਮੁੰਡੇ ਜਗਮੀਤ ਸਿੰਘ ਅਤੇ ਪ੍ਰੀਤ ਕੌਰ ਮ੍ਰਿਤਕ ਹਾਲਤ 'ਚ ਪਿੰਡ ਬੰਨਾਵਾਲਾ ਤੋਂ ਸੰਮੇਵਾਲੀ ਨੂੰ ਜਾਂਦੇ ਰਸਤੇ ਮਿਲੇ। ਉਨ੍ਹਾਂ ਦੱਸਿਆ ਕਿ ਰਾਤ ਭਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਫੋਨ ਲਗਾਉਂਦੇ ਰਹੇ ਪਰ ਉਨ੍ਹਾਂ ਦੇ ਫੋਨ ਬੰਦ ਸਨ।
ਇਹ ਵੀ ਪੜ੍ਹੋ: ਇਨ੍ਹਾਂ ਬਜ਼ੁਰਗ ਬੀਬੀਆਂ ਦੀ ਦਰਦ ਭਰੀ ਦਾਸਤਾਨ ਸੁਣ ਵਿੰਨ੍ਹਿਆ ਜਾਵੇਗਾ ਕਾਲਜਾ
ਮ੍ਰਿਤਕਾ ਦੇ ਪਤੀ ਦੀ ਪ੍ਰਸ਼ਾਸਨ ਅੱਗੇ ਗੁਹਾਰ, ਬੱਚੇ ਸੌਂਪੇ ਜਾਣ
ਉਧਰ ਮ੍ਰਿਤਕਾ ਦੇ ਪਤੀ ਬੇਅੰਤ ਸਿੰਘ ਵਾਸੀ ਫਰੀਦਕੋਟ ਨਾਲ ਜਦੋਂ ਜਗ ਬਾਣੀ ਨੇ ਮੋਬਾਇਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸਦਾ ਪ੍ਰੀਤ ਨਾਲ 8 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰ 'ਚ ਪ੍ਰੀਤ ਨਾਲ ਕੋਈ ਵੀ ਵੱਡਾ ਝਗੜਾ ਨਹੀਂ ਸੀ ਅਤੇ ਮੰਗਲਵਾਰ ਨੂੰ ਉਹ ਪੇਕੇ ਜਾਣ ਦੀ ਗੱਲ ਕਹਿ ਕੇ ਸਵੇਰੇ ਕਰੀਬ 11 ਵਜੇ ਘਰ ਤੋਂ ਬੱਚਿਆਂ ਸਮੇਤ ਚਲੀ ਗਈ ਅਤੇ ਕਰੀਬ ਸ਼ਾਮ 4 ਵਜੇ ਜਦ ਉਸਨੇ ਪੇਕੇ ਪਹੁੰਚਣ ਦੀ ਜਾਣਕਾਰੀ ਲੈਣ ਲਈ ਪ੍ਰੀਤ ਨੂੰ ਫੋਨ ਕੀਤਾ ਤਾਂ ਪ੍ਰੀਤ ਦਾ ਫੋਨ ਬੰਦ ਆ ਰਿਹਾ ਸੀ ਅਤੇ ਜਦ ਉਸਨੇ ਆਪਣੇ ਸਹੁਰੇ ਪਰਿਵਾਰ ਤੇ ਰਿਸ਼ਤੇਦਾਰੀ 'ਚ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਨਹੀਂ ਆਈ ਹੈ ਅਤੇ ਆਖਿਰਕਾਰ ਮੈਂ ਦੇਰ ਰਾਤ ਫਰੀਦਕੋਟ ਥਾਣੇ 'ਚ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਅਤੇ ਬੁੱਧਵਾਰ ਸਵੇਰੇ ਤੜਕਸਾਰ ਸਹੁੱਰੇ ਪਰਿਵਾਰ ਤੋਂ ਫੋਨ ਆਇਆ ਕਿ ਤੇਰੀ ਘਰ ਵਾਲੀ ਪੂਰੀ ਹੋ ਚੁੱਕੀ ਹੈ ਅਤੇ ਜਿਸ ਤੋਂ ਬਾਅਦ ਉਸਦੇ ਪੈਰਾਂ ਹੇਠਾਂ ਤੋਂ ਜਮੀਨ ਖਿਸਕ ਗਈ। ਉਸਨੇ ਦੱਸਿਆ ਕਿ ਆਪਣੀ ਪਤਨੀ ਦੇ ਚਰਿੱਤਰ ਬਾਰੇ ਉਸਨੂੰ ਕੋਈ ਵੀ ਸ਼ੱਕ ਨਹੀਂ ਸੀ ਕਿ ਉਸਦੇ ਕਿਸੇ ਨਾਲ ਨਜਾਇਜ਼ ਸਬੰਧ ਹਨ। ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਹੈ ਕਿ ਮੇਰੇ ਦੋਵੇਂ ਬੱਚੇ ਮੈਨੂੰ ਦਿਵਾਏ ਜਾਣ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ
ਬਲਾਕ ਅਧੀਨ ਪਿੰਡਾਂ 'ਚੋਂ ਕੋਵਿਡ-19 ਦੇ 101 ਨਮੂਨੇ ਲੈ ਕੇ ਜਾਂਚ ਲਈ ਭੇਜੇ
NEXT STORY