ਚੰਡੀਗੜ੍ਹ (ਮਨਮੋਹਨ ਸਿੰਘ) — 22 ਜੂਨ ਨੂੰ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਪੀਕਰ ਦੇ ਹੁਕਮ 'ਤੇ ਸਦਨ ਵਿਚੋਂ ਬਾਹਰ ਕੱਢਣ ਸਮੇਂ ਹੋਈ ਧੱਕਾ-ਮੁੱਕੀ ਵਿਚ ਜ਼ਖਮੀ ਹੋਈ ਲੇਡੀ ਕਾਂਸਟੇਬਲ ਹਰਜੀਤ ਕੌਰ ਤੇ ਕਾਂਸਟੇਬਲ ਅਮਨਜੋਤ ਸਿੰਘ ਨੇ ਥਾਣਾ ਸੇਕਟਰ 3 ਚੰਡੀਗੜ੍ਹ ਵਿਚ ਇਸ ਮਾਮਲੇ ਸਬੰਧੀ ਐੱਫ. ਆਈ. ਆਰ. ਦਰਜ ਕਰਵਾਇਆ ਹੈ, ਜਿਸ ਵਿਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਕੁਝ ਅਣ-ਪਛਾਤੇ ਵਿਧਾਇਕਾਂ ਵਲੋਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਲੇਡੀ ਕਾਂਸਟੇਬਲ ਦੀ ਸ਼ਰਟ ਦੇ ਬਟਨ ਤੋੜ ਦਿੱਤੇ ਗਏ। ਇਹ ਸ਼ਿਕਾਇਤ ਵਿਧਾਨ ਸਭਾ ਦੇ ਸੇਕ੍ਰੇਟਰੀ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨੇ ਇਸ ਮਾਮਲੇ ਨੂੰ ਚੰਡੀਗੜ੍ਹ ਪੁਲਸ ਨੂੰ ਰੇਫਰ ਕਰਕੇ ਸੇਕਟਰ 3 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੇਕਟਰ 3 ਚੰਡੀਗੜ੍ਹ ਪੁਲਸ ਸਟੇਸ਼ਨ ਦੀ ਇੰਚਾਰਜ ਇੰਸਪੈਕਟਰ ਪੂਨਮ ਦਿਲਾਵਰੀ ਨੇ ਦੱਸਿਆ ਕਿ ਕੱਲ ਵਿਧਾਨ ਸਭਾ ਸੇਕ੍ਰੇਟਰੀ ਵਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਕੁਝ ਆਮ ਆਦਮੀ ਪਾਰਟੀ ਦੇ ਅਣ-ਪਛਾਤੇ ਵਿਧਾਇਕਾਂ ਵਲੋਂ ਕਾਂਸਟੇਬਲ ਹਰਜੀਤ ਕੌਰ ਤੇ ਅਮਨਜੀਤ ਸਿੰਘ ਦੇ ਨਾਲ ਡਿਊਟੀ ਕਰਦੇ ਸਮੇਂ ਧੱਕਾ-ਮੁੱਕੀ ਕਰਦੇ ਸਮੇਂ ਸ਼ਰਟ ਦੇ ਬਟਨ ਤੋੜ ਦਿੱਤੇ ਗਏ। ਪੁਲਸ ਵਲੋਂ ਅਣ-ਪਛਾਤੇ ਵਿਧਾਇਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਬਿਨਾਂ ਕਾਰਨ ਮੇਰੇ ਲੜਕੇ ਦਾ ਨਾਂ ਵਾਰਦਾਤਾਂ ਨਾਲ ਨਾ ਜੋੜੇ : ਦਲਬੀਰ ਕੌਰ
NEXT STORY