ਕੋਟ ਈਸੇ ਖਾਂ (ਕਾਲੜਾ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲਾ ਮੋਗਾ ਇਕਾਈ ਖੋਸਾ ਰਣਧੀਰ ਦੀ ਮੀਟਿੰਗ ਜਗਦੇਵ ਸਿੰਘ ਕਾਕੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉਚੇਚੇ ਤੌਰ ’ਤੇ ਸੂਬਾ ਆਗੂ ਕੁਲਵੰਤ ਸਿੰਘ ਫੌਜੀ ਹਾਜ਼ਰ ਹੋਏ। ਮੀਟਿੰਗ ਦੌਰਾਨ ਕਿਸਾਨੀ ਮਸਲਿਆਂ ਤੋਂ ਇਲਾਵਾ ਕਿਸਾਨੀ ਅੰਦੋਲਨ ਭਾਗ ਇਕ ਅਤੇ ਭਾਗ ਦੋ ਦੀਆਂ ਰਹਿੰਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪਿਛਲੇ ਸਾਲ ਸ਼ੰਬੂ ਖਨੌਰੀ ਅਤੇ ਰਤਨਪੁਰਾ ਬਾਡਰਾਂ ’ਤੇ ਕਿਸਾਨਾਂ ਉੱਤੇ ਕੀਤੇ ਤਸ਼ੱਦਦ ਦੇ ਵਿਰੁੱਧ 19 ਮਾਰਚ ਨੂੰ ਜ਼ਿਲਾ ਹੈਡ ਕੁਆਰਟਰਾਂ ਵਿਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਮੀਟਿੰਗ ਦੌਰਾਨ ਅਗਲੇ ਸੰਘਰਸ਼ਕਾਰੀ ਪ੍ਰੋਗਰਾਮ ਤਹਿਤ 27 ਮਾਰਚ ਨੂੰ ਲਾਡੋਵਾਲ ਟੋਲ ਪਲਾਜਾ ਫਰੀ ਕੀਤਾ ਜਾਵੇਗਾ, ਤਿੰਨ ਅਪ੍ਰੈਲ ਨੂੰ ਕੱਥੂ ਨੰਗਲ ਟੋਲ ਪਲਾਜਾ 6 ਅਪ੍ਰੈਲ ਨੂੰ ਉਸਮਾ ਟੋਲ ਪਲਾਜਾ ਤਰਨ ਤਾਰਨ ਅਤੇ 10 ਅਪ੍ਰੈਲ ਨੂੰ ਜੰਡਿਆਲਾ ਟੋਲ ਪਲਾਜਾ ਅੰਮ੍ਰਿਤਸਰ ਪਰਚੀ ਮੁਕਤ ਕੀਤਾ ਜਾਵੇਗਾ।
ਕਿਸਾਨ ਆਗੂ ਕੁਲਵੰਤ ਸਿੰਘ ਫੌਜੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਥੇਬੰਦੀ ਬਿਜਲੀ ਸੋਧ ਬਿੱਲ 2025 ਚਿਪ ਵਾਲੇ ਮੀਟਰ ਮੁਕਤ ਵਪਾਰ ਸਮਝੌਤੇ ਅਤੇ ਸੀਡ ਬੈੱਲ ਦਾ ਡੱਟ ਕੇ ਵਿਰੋਧ ਕਰਦੀ ਰਹੇਗੀ। ਮੀਟਿੰਗ ਵਿਚ ਜਸਬੀਰ ਸਿੰਘ, ਜਗਦੇਵ ਸਿੰਘ, ਗੁਰਿੰਦਰ ਸਿੰਘ ਪੱਪੀ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਅਜੀਤ ਸਿੰਘ ਭਾਈ, ਤੇਜਾ ਸਿੰਘ, ਗੁਰਨਾਮ ਸਿੰਘ, ਜਗਜੀਤ ਸਿੰਘ, ਗਿਆਨੀ ਗਿੰਦਰ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਵਿਚ 600 ਕਰੋੜ ਦਾ ਪ੍ਰੋਜੈਕਟ ਹੋ ਗਿਆ ਠੱਪ, ਵੱਡੀ ਗਿਣਤੀ ਬੰਦ ਹੋ ਗਈਆਂ ਸਰਕਾਰ ਦੀਆਂ ਬੱਸਾਂ
NEXT STORY