ਰੋਪੜ (ਵਿਜੇ, ਸੱਜਣ ਸੈਣੀ) : ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵੱਲੋਂ ਇਥੇ ਧਰਨਾ ਦਿੱਤਾ ਗਿਆ। ਧਰਨੇ 'ਚ ਵਿਧਾਇਕ ਸੰਦੋਆ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਸਮੇਤ ਪਾਰਟੀ ਦੇ 12 ਵਿਧਾਇਕ ਤੇ ਐੱਮ. ਪੀ. ਸਾਧੂ ਸਿੰਘ ਤੋਂ ਇਲਾਵਾ ਸੂਬੇ ਭਰ 'ਚੋਂ ਲੀਡਰਸ਼ਿਪ ਮੌਜੂਦ ਰਹੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਮਾਈਨਿੰਗ 'ਤੇ ਛਾਪੇਮਾਰੀ ਕਰਨ ਗਏ ਸਨ ਜਿਥੇ ਕਥਿਤ ਮਾਈਨਿੰਗ ਮਾਫੀਆ ਨੇ ਸੰਦੋਆ 'ਤੇ ਹਮਲਾ ਕਰ ਦਿੱਤਾ।
ਹਮਲੇ 'ਚ ਵਿਧਾਇਕ ਸੰਦੋਆ ਦੇ ਪੀ.ਏ. ਅਤੇ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਨੂੰ ਘੇਰ ਰਹੀ ਹੈ ਤੇ ਇਸੇ ਲੜੀ ਤਹਿਤ ਇਹ ਧਰਨਾ ਦਿੱਤਾ ਜਾ ਰਿਹਾ ਹੈ।
ਪੰਜਾਬ 'ਚ ਇਕ ਦਿਨ ਦੀ ਹੜਤਾਲ 'ਤੇ ਹਨ ਪਨਬੱਸ ਅਤੇ ਰੋਡਵੇਜ਼ ਦੇ ਮੁਲਾਜ਼ਮ (ਵੀਡੀਓ)
NEXT STORY