ਜਲੰਧਰ/ਹਰਿਆਣਾ (ਵੈੱਬ ਡੈਸਕ)- ਲੋਕ ਸਭਾ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। 'ਆਪ' ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਜੀਂਦ 'ਚ ਬਦਲਾਅ ਦੀ ਕੀਤੀ ਰੈਲੀ ਕੀਤੀ ਗਈ। ਇਸ ਮੌਕੇ ਕਿਸਾਨ ਸੈੱਲ ਦੇ ਵਰਕਰਾਂ ਨੇ ਕੇਜਰੀਵਾਲ ਦਾ ਸ਼ਾਨਦਾਰ ਸੁਆਗਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਪੰਜਾਬ ਵਿਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ, ਉਥੇ ਹੀ ਭਾਜਪਾ 'ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਜਾ ਰਹੇ ਹਨ। ਹੁਣ ਤੱਕ ਅਸੀਂ 42 ਹਜ਼ਾਰ ਨੌਕਰੀਆਂ ਪੰਜਾਬ ਵਿਚ ਦੇ ਚੁੱਕੇ ਹਾਂ। ਸਾਡੇ ਪੰਜਾਬ ਵਿਚ ਕੋਈ ਸਿਫ਼ਾਰਿਸ਼ ਨਹੀਂ ਚਲਦੀ। ਉਨ੍ਹਾਂ ਿਕਹਾ ਕਿ ਪੰਜਾਬ ਵਿਚ ਸਰਕਾਰ ਤੁਹਾਡਾ ਦਰਵਾਜ਼ਾ ਖੜ੍ਹਕਾਉਂਦੀ ਹੈ ਕਿ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
ਮੈਨੂੰ ਕੋਈ ਪੈਸੇ ਦੀ ਕਮੀ ਨਹੀਂ ਹੈ ਮੇਰੇ ਨਾਲ ਕੰਮ ਕਰਨ ਵਾਲੇ ਕਲਾਕਾਰ ਵਧੀਆ ਪੈਸਾ ਕਮਾ ਰਹੇ ਹਨ। ਸਾਡੇ ਕੰਮਾਂ ਨੂੰ ਵੇਖਦੇ ਹੋ ਹੀ ਪਹਿਲੀ ਵਾਰ ਪੰਜਾਬ ਵਿਚ 92 ਸੀਟਾਂ ਮਿਲੀਆਂ ਹਨ। ਉਥੇ ਹੀ ਭਗਵੰਤ ਮਾਨ ਨੇ ਿਕਹਾ ਕਿ ਪੰਜਾਬ ਵਿਚ ਲੋਕਾਂ ਨੂੰ ਅਸੀਂ ਮੁਫ਼ਤ ਬਿਜਲੀ ਦਿੱਤੀ ਹੈ। ਹੁਣ ਲੋਕਾਂ ਨੂੰ ਪੰਜਾਬ ਵਿਚ ਮੁਫ਼ਤ ਬਿਜਲੀ ਦਾ ਬਿੱਲ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ, ਜਿਨ੍ਹਾਂ ਵਿਚ ਹੁਣ ਤੱਕ ਇਕ ਕਰੋੜ ਤੋਂ ਲੋਕ ਲਾਭ ਲੈ ਚੁੱਕੇ ਹਨ।
ਇਹ ਵੀ ਪੜ੍ਹੋ: ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ
ਕੇਂਦਰ ਸਰਕਾਰ ਦੀ ਹਰ ਗੱਲ ਨਿਕਲੀ ਜੁਮਲਾ
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਗੱਲ ਜੁਮਲੇ ਨਿਕਲੀ ਹੈ। ਉਨ੍ਹਾਂ ਕਿਹਾ ਕਿ ਜੁਮਲਿਆਂ ਦੀਆਂ ਫੈਕਟਰੀਆਂ 'ਤੇ ਤੇਜ਼ੀ ਨਾਲ ਜੁਮਲੇ ਬਣ ਰਹੇ ਹਨ। ਹੁਣ ਫਿਰ ਕੇਂਦਰ ਸਰਕਾਰ ਜੁਮਲੇ ਸੁਣਾਏਗੀ, ਜਿਸ ਨੂੰ ਲੋਕ ਸੁਣਨ ਲਈ ਤਿਆਰ ਰਹਿਣ। ਇਹ ਪਬਲਿਕ ਹੈ, ਜੋ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ, ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ, ਮੋਦੀ ਜੀ ਹਰ ਗੱਲ ਹੀ ਜੁਮਲਾ ਨਿਕਲੀ, ਹੁਣ ਤਾਂ ਇਹ ਵੀ ਸ਼ੱਕ ਹੈ ਕੀ ਚਾਹ ਬਣਾਉਣੀ ਆਉਂਦੀ ਹੈ। ਇਹ ਕੀ ਸੋਚਦੇ ਹਨ ਿਕ ਇਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਇਹ ਗਲਤਫ਼ਹਿਮੀ ਵਿਚ ਸਨ। ਇਨ੍ਹਾਂ ਦੀ ਗਲਤਫ਼ਹਿਮੀ ਪੰਜਾਬ ਵਿਚ ਦੂਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮੁਕੇਰੀਆਂ ਦੇ ਨੌਜਵਾਨ ਦੀ ਦਰਦਨਾਕ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਘਰ ਦੇ ਬਾਹਰ ਧੁੱਪ ਸੇਕ ਰਹੀ ਬਜ਼ੁਰਗ ਤੋਂ ਕਾਰ ਸਵਾਰ ਔਰਤਾਂ ਸੋਨੇ ਦੀਆਂ ਵੰਗਾਂ ਲਾਹ ਕੇ ਫਰਾਰ
NEXT STORY