ਮਾਨਸਾ(ਅਮਰਜੀਤ)— ਆਮ ਆਦਮੀ ਪਾਰਟੀ ਦੇ ਬਰਖਾਸਤ ਐੱਮ.ਐੱਲ.ਏ. ਸੁਖਪਾਲ ਸਿੰਘ ਖਹਿਰਾ ਨਾਲ ਉਸ ਸਮੇਂ ਨਵਾਂ ਵਿਵਾਦ ਜੁੜ ਗਿਆ ਜਦੋਂ ਉਹ ਸ਼ੁੱਕਰਵਾਰ ਨੂੰ ਮਾਨਸਾ ਵਿਚ ਇਨਸਾਫ ਮਾਰਚ ਲਈ ਨੁੱਕੜ ਸਭਾ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਬਲਦੇਵ ਸਿੰਘ ਨੇ 5 ਕਕਾਰਾਂ ਦਾ ਮਤਲਬ ਕੁੱਝ ਇਸ ਤਰ੍ਹਾਂ ਦੱਸਿਆ। 'ਆਪ' ਦੇ ਇਸ ਨੇਤਾ ਨੇ 5 ਕੱਕਾਰਾਂ ਦੀ ਕੈਸ਼, ਕੋਠੀ, ਕਰੰਪਸ਼ਨ ਵਰਗੀਆਂ ਚੀਜ਼ਾਂ ਨਾਲ ਤੁਲਨਾ ਕਰਦੇ ਹੋਏ ਇਹ ਤੱਕ ਕਹਿ ਦਿੱਤਾ ਕਿ ਪੰਜਵਾਂ ਕਕਾਰ ਬੀਬੀ ਜਗੀਰ ਕੌਰ ਕੋਲ ਹੈ। ਜਦੋਂ ਇਸ ਸਬੰਧੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਇਕ ਉਦਾਹਰਨ ਦੱਸਦੇ ਹੋਏ ਕਿਹਾ ਇਹ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਗਈ ਹੈ ਜੋ ਕਕਾਰ ਤਾਂ ਪਾਉਂਦੇ ਹਨ ਪਰ ਅਸਲ ਵਿਚ ਉਨ੍ਹਾਂ ਕਕਾਰਾਂ ਦੀ ਰੱਜ ਕੇ ਉਲੰਘਣਾ ਕਰਦੇ ਹਨ। ਇਹ ਸਿਰਫ ਇਕ ਉਦਾਹਰਨ ਹੈ ਹੋਰ ਕੁੱਝ ਨਹੀਂ।
'ਮੁੱਖ ਮੰਤਰੀ ਨੂੰ ਕੋਈ ਮੰਤਰੀ ਮਸ਼ਕਰੀਆਂ ਕਰੇ, ਸ਼ੋਭਾ ਨਹੀਂ ਦਿੰਦਾ'
NEXT STORY