ਅੰਮ੍ਰਿਤਸਰ (ਰਮਨ) - ਪਿਛਲੇ ਦਿਨ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਟਵੀਟ ਤੋਂ ਬਾਅਦ ਅੰਮ੍ਰਿਤਸਰ ਰਾਜਨੀਤੀ ਗਲਿਆਰਿਆਂ ’ਚ ਜਿੱਥੇ ਚਰਚਾ ਛਿੜੀ ਸੀ ਕਿ ਕਈ ਨੁਮਾਇੰਦੇ ‘ਆਪ’ ’ਚ ਸ਼ਾਮਲ ਹੋਣਗੇ ਪਰ ਅੱਜ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸ਼ਾਮਲ ਹੋਣ ਤੋਂ ਬਾਅਦ ਸਾਰਿਆਂ ’ਤੇ ਵਿਰਾਮ ਲੱਗ ਗਿਆ ਹੈ। ਪਿਛਲੇ ਦਿਨ ਸ਼ਹਿਰ ’ਚ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸਾਬਕਾ ਭਾਜਪਾ ਮਹਿਲਾ ਮੰਤਰੀ ਦੇ ਨਾਲ ਕਾਮੇਡੀਅਨ ਕਪਿਲ ਸ਼ਰਮਾ, ਵਡਾਲੀ ਪਰਿਵਾਰ ਦੀ ਚਰਚਾ ਰਾਜਨੀਤੀ ਗਲਿਆਰੇ ’ਚ ਕਾਫੀ ਸੀ ਪਰ ਉਨ੍ਹਾਂ ’ਤੇ ਵਿਰਾਮ ਲੱਗ ਗਿਆ ਹੈ, ਉਥੇ ਹੀ ਸੀ. ਐੱਮ. ਚਿਹਰੇ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਸੀ. ਐੱਮ. ਸਿੱਖ ਚਿਹਰਾ ਹੈ ਅਤੇ ਪੰਜਾਬ ਨੂੰ ਉਸ ’ਤੇ ਮਾਣ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ -ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ
ਉਸ ਦੇ ਨਾਲ ਭਗਵੰਤ ਮਾਨ ਬੈਠੇ ਸਨ, ਉਥੇ ਹੀ ਉਨ੍ਹਾਂ ਨੇ ਸਿੱਧੂ ਨੂੰ ਲੈ ਕੇ ਵੀ ਕੋਈ ਜ਼ਿਆਦਾ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖ ਚਿਹਰਾ ਹੋਵੇਗਾ ਪਰ ਦੱਸਦੇ ਚੱਲੀਏ ਕਿ ਸਿੱਧੂ ’ਤੇ ਉਨ੍ਹਾਂ ਨੇ ਟਿੱਪਣੀ ਨਾ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ’ਤੇ ਮਾਣ ਕਰਦੇ ਹਨ। ਉਥੇ ਹੀ ਉਨ੍ਹਾਂ ਨੇ ਇਹ ਬਿਆਨ ਦਿੰਦੇ ਹੋਏ ਕਈ ਪਾਸੇ ਨਿਸ਼ਾਨੇ ਸਾਧ ਲਏ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ
ਅਗਲੇ ਸਮੇਂ ’ਚ ਸਿੱਧੂ ਅਤੇ ਭਗਵੰਤ ਮਾਨ ਪੰਜਾਬ ਸੀ. ਐੱਮ. ਦਾ ਚਿਹਰਾ ਹੋ ਸਕਦੇ ਹਨ, ਜਿਸ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ’ਚ ਇਕ ਨਵਾਂ ਮਾਹੌਲ ਛਾ ਗਿਆ ਹੈ। ਉਥੇ ਹੀ ਗੱਲ ਕਰੀਏ ਸਿੱਧੂ ਦੀ ਤਾਂ ਸਿੱਧੂ ਨੇ ਅੱਜ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੀ ਸ਼ਬਦਾਵਲੀ ਸੱਟ ਕੀਤੇ ਹੈ। ਅਗਲੇ ਸਮੇਂ ’ਚ ਪੰਜਾਬ ਦੀ ਰਾਜਨੀਤੀ ਅੰਮ੍ਰਿਤਸਰ ਤੋਂ ਹੀ ਸ਼ੁਰੂ ਹੁੰਦੀ ਹੋਈ ਵਿੱਖ ਰਹੀ ਹੈ ਪਰ ਇਸ ਦਾ ਸਾਰਾ ਸਮੀਕਰਣ ਵੱਖ-ਵੱਖ ਪਾਰਟੀਆਂ ਦੇ ਨੇਤਾ ਮੁਖੀ ਤੈਅ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
NEXT STORY