ਲੁਧਿਆਣਾ (ਰਾਜ) : ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪੁਲਸ ਨੂੰ ਜਾਂਚ ਵਿੱਚ ਕਈ ਖੁਲਾਸੇ ਹੋ ਰਹੇ ਹਨ। ਜੈਪਾਲ ਦੇ ਲੈਪਟਾਪ ਵਿੱਚ ਬਣਾਏ ਗਏ ਪਾਸਪੋਰਟਾਂ ਦੇ 13 ਫਰਜ਼ੀ ਡਿਜ਼ਾਈਨ ਮਿਲੇ ਸਨ, ਜੋ ਵੱਖ-ਵੱਖ ਨਾਂ ਤੇ ਪਤੇ ਦੇ ਸਨ। ਇਨ੍ਹਾਂ ਵਿੱਚ ਪੰਜਾਬ, ਬਿਹਾਰ ਤੇ ਉੱਤਰਾਖੰਡ ਦੇ ਪਤੇ ਸ਼ਾਮਲ ਸਨ। 3 ਪਾਸਪੋਰਟਾਂ ’ਤੇ ਲਿਖੇ ਨਾਵਾਂ ਤੇ ਪਤਿਆਂ ਦੀ ਜਦੋਂ ਪੁਲਸ ਨੇ ਪੜਤਾਲ ਕਰਵਾਈ ਤਾਂ ਵੱਡਾ ਖੁਲਾਸਾ ਹੋਇਆ।
ਪੜ੍ਹੋ ਇਹ ਵੀ ਖ਼ਬਰ -ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ
ਪੁਲਸ ਸੂਤਰਾਂ ਅਨੁਸਾਰ ਉਨ੍ਹਾਂ ਪਾਸਪੋਰਟਾਂ ’ਤੇ ਲਿਖੇ ਪਤਿਆਂ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਜਿਨ੍ਹਾਂ ਨਾਵਾਂ ਨਾਲ ਪਾਸਪੋਰਟ ਬਣਾਏ ਗਏ ਸਨ, ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੈਪਾਲ ਮ੍ਰਿਤਕ ਲੋਕਾਂ ਦਾ ਡਾਟਾ ਲੈ ਕੇ ਉਨ੍ਹਾਂ ਦੇ ਨਾਂ ਅਤੇ ਪਤੇ ਦੀ ਆਪਣੇ ਫਰਜ਼ੀ ਪਾਸਪੋਰਟ ਲਈ ਵਰਤੋਂ ਕਰਦਾ ਸੀ। ਹਾਲਾਂਕਿ ਅਜੇ ਬਾਕੀ ਪਾਸਪੋਰਟਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੂੰ ਲੈਪਟਾਪ ਵਿੱਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ
ਕੱਪੜੇ ਸਿਵਾਉਣ ਲਈ ਆਪਣੇ ਗਲਤ ਨਾਂ ਦੀ ਕੀਤੀ ਵਰਤੋਂ
ਸੂਤਰਾਂ ਅਨੁਸਾਰ ਜੈਪਾਲ ਭੁੱਲਰ ਕਦੇ ਆਪਣੇ ਅਸਲ ਨਾਂ ਦੀ ਵਰਤੋਂ ਨਹੀਂ ਕਰਦਾ ਸੀ। ਉਸ ਦੇ ਨੇੜੇ ਰਹਿਣ ਵਾਲੇ ਹੀ ਜਾਣਦੇ ਸਨ ਕਿ ਉਹ ਜੈਪਾਲ ਹੈ। ਇਸ ਤੋਂ ਇਲਾਵਾ ਉਹ ਜਿੱਥੇ ਵੀ ਜਾਂਦਾ ਸੀ, ਆਪਣੇ ਵੱਖ-ਵੱਖ ਫਰਜ਼ੀ ਨਾਂ ਦੱਸਦਾ ਸੀ। ਏ. ਐੱਸ. ਆਈ. ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਉਸ ਨੇ ਮੁੱਲਾਂਪੁਰ ’ਚ ਸਥਿਤ ਇਕ ਟੇਲਰ ਤੋਂ ਕੱਪੜੇ ਸਿਵਾਏ ਸਨ। ਉਸ ਵੇਲੇ ਵੀ ਜੈਪਾਲ ਨੇ ਆਪਣਾ ਨਾਂ ਰਾਜਪਾਲ ਲਿਖਵਾਇਆ ਸੀ। ਕੱਪੜੇ ਦੇਣ ਲਈ ਜੈਪਾਲ ਆਪਣੇ ਹੋਰ ਸਾਥੀਆਂ ਨਾਲ ਆਈ. 10 ਕਾਰ ਵਿੱਚ ਆਇਆ ਸੀ। ਪੁਲਸ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਪਤਾ ਲੱਗੀ ਸੀ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਪੁਲਸ ਦੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਬੈਠਾ ਗੁਰਵਿੰਦਰ ਸਿੰਘ ਉਰਫ ਗਿੰਦੀ ਜੈਪਾਲ ਲਈ ਕੰਮ ਕਰਨ ਵਾਲੇ ਨੌਜਵਾਨ ਤਿਆਰ ਕਰਦਾ ਸੀ। ਗਿੰਦੀ ਕੈਨੇਡਾ ਵਿੱਚ ਬੈਠ ਕੇ ਸੋਸ਼ਲ ਮੀਡੀਆ ’ਤੇ ਨਜ਼ਰ ਰੱਖਦਾ ਸੀ। ਉਹ ਅਜਿਹੇ ਨੌਜਵਾਨਾਂ ਦੀ ਭਾਲ ਕਰਦਾ ਸੀ, ਜੋ ਗੈਂਗਸਟਰਾਂ ਤੋਂ ਕਾਫ਼ੀ ਪ੍ਰਭਾਵਿਤ ਹੁੰਦੇ ਸਨ। ਉਹ ਉਨ੍ਹਾਂ ਨੂੰ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੀ ਵਰਤੋਂ ਨਸ਼ਾ ਸਪਲਾਈ, ਗੈਰ-ਕਾਨੂੰਨੀ ਹਥਿਆਰ ਮੰਗਵਾਉਣ ਅਤੇ ਨਸ਼ਾ ਲੁਕਾਉਣ ਵਰਗੇ ਕੰਮਾਂ ਲਈ ਕਰਦਾ ਸੀ। ਉਨ੍ਹਾਂ ਨੌਜਵਾਨਾਂ ਵਿਚੋਂ ਕਈ ਜੈਪਾਲ ਨੂੰ ਇੱਧਰ-ਉੱਧਰ ਲਿਆਉਣ-ਲਿਜਾਣ ਦਾ ਕੰਮ ਕਰਦੇ ਸਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਉਹ ਜਿਸ ਵਿਅਕਤੀ ਦੇ ਨਾਲ ਹਨ, ਉਹ ਅੰਤਰਰਾਜੀ ਮੋਸਟ ਵਾਂਟੇਡ ਅਪਰਾਧੀ ਹੈ। ਪੁਲਸ ਗਿੰਦੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ
NEXT STORY