ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿੰਘ ਭਾਵੇਂ ਹੀ ਆਪਣੀ ਸਿਆਸੀ ਪਾਰੀ ਜਾਰੀ ਰੱਖਣ ਦਾ ਦਾਅਵਾ ਕਰ ਚੁੱਕੇ ਹਨ ਪਰ ਪੰਜਾਬ ਕਾਂਗਰਸ ਦੀ ਸਿਆਸਤ 'ਚ ਕੈਪਟਨ ਯੁੱਗ ਦਾ ਅੰਤ ਹੋ ਗਿਆ ਹੈ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਸੰਸ਼ੋਪੰਜੇ ਦੀ ਸਥਿਤੀ ਪੈਦਾ ਹੋ ਗਈ ਹੈ, ਜਿਨ੍ਹਾਂ ਨੂੰ ਕੈਪਟਨ ਵੱਲੋਂ ਕਾਂਗਰਸ 'ਚ ਸ਼ਾਮਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : 'ਚਰਨਜੀਤ ਸਿੰਘ ਚੰਨੀ' ਨੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਚੁੱਕੀ 'ਸਹੁੰ', ਰੰਧਾਵਾ ਤੇ OP ਸੋਨੀ ਬਣੇ ਉਪ ਮੁੱਖ ਮੰਤਰੀ
ਇਨ੍ਹਾਂ 'ਚ ਸੁਖਪਾਲ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਅਤੇ ਨਾਜਰ ਸਿੰਘ ਮਾਨਸ਼ਾਹੀਆ ਦੇ ਨਾਂ ਸ਼ਾਮਲ ਹਨ, ਹਾਲਾਂਕਿ ਖਹਿਰਾ ਤਾਂ ਪੁਰਾਣੇ ਕਾਂਗਰਸੀ ਹਨ ਅਤੇ ਭੁਲੱਥ ਸੀਟ 'ਤੇ ਕੋਈ ਪ੍ਰਮੁੱਖ ਦਾਅਵੇਦਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਟਿਕਟ ਮਿਲਣ 'ਚ ਜ਼ਿਆਦਾ ਦਿੱਕਤ ਨਹੀਂ ਹੋਵੇਗੀ ਪਰ ਬਾਕੀ ਤਿੰਨ ਵਿਧਾਇਕ ਜਿਨ੍ਹਾਂ ਸੀਟਾਂ 'ਤੇ ਚੋਣਾਂ ਜਿੱਤੇ ਸਨ, ਉਨ੍ਹਾਂ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜਾਂ ਮਜ਼ਬੂਤ ਦਾਅਵੇਦਾਰ ਸਰਗਰਮ ਹਨ। ਇਨ੍ਹਾਂ ਦਾਅਵੇਦਾਰਾਂ ਨੇ ਅਗਵਾਈ 'ਚ ਬਦਲਾਅ ਤੋਂ ਬਾਅਦ ਆਪਣੀ ਟਿਕਟ ਪੱਕੀ ਕਰਨ ਲਈ ਕਵਾਇਦ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੈਪਟਨ ਦੇ ਵਿਰੋਧ ਦੇ ਮੱਦੇਨਜ਼ਰ ਕੱਟਿਆ ਗਿਆ ਸਿੱਧੂ ਅਤੇ ਰੰਧਾਵਾ ਦਾ ਪੱਤਾ
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ 'ਚੋਂ ਆਏ ਵਿਧਾਇਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਟਿਕਟ ਮਿਲਣ ਦੀ ਸੰਭਾਵਨਾ ਪਿਛਲੇ ਕੁੱਝ ਦਿਨਾਂ 'ਚ ਹੋਏ ਘਟਨਾਕ੍ਰਮ ਦੇ ਮੱਦੇਨਜ਼ਰ ਹੋਰ ਧੁੰਦਲੀ ਹੋ ਗਈ ਹੈ, ਜਿਸ 'ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੱਲੋਂ ਨਵਜੋਤ ਸਿੱਧੂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਮਾਲੂ ਦੀ ਕੁਰਸੀ 'ਤੇ ਬੈਠਣ ਤੋਂ ਰੋਕਣ ਦਾ ਮਾਮਲਾ ਮੁੱਖ ਰੂਪ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ SFJ ਵੱਲੋਂ ਸਥਾਪਿਤ ਮਾਡਿਊਲ ਦਾ ਕੀਤਾ ਪਰਦਾਫਾਸ਼, ਖੰਨਾ ਤੋਂ 3 ਵਿਅਕਤੀ ਗ੍ਰਿਫ਼ਤਾਰ
ਇਸੇ ਤਰ੍ਹਾਂ ਆਪ ਤੋਂ ਆਏ ਉਕਤ ਵਿਧਾਇਕਾਂ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਹੋਣ ਤੋਂ ਰੋਕਣ ਦੀ ਵੀ ਚਰਚਾ ਹੈ। ਭਾਵੇਂ ਹੀ ਇਸ ਸਭ ਤੋਂ ਬਾਅਦ ਉਕਤ ਵਿਧਾਇਕ ਲਗਾਤਾਰ ਕਾਂਗਰਸ ਦੀਆਂ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਵੀ ਦਿੱਤੀ ਹੈ ਪਰ ਫਿਰ ਵੀ ਜੇਕਰ ਪਾਰਟੀ ਦੀ ਅਗਵਾਈ ਨੇ ਉਨ੍ਹਾਂ ਪ੍ਰਤੀ ਆਪਣਾ ਰਵੱਈਆ ਨਾ ਬਦਲਿਆ ਤਾਂ ਉਨ੍ਹਾਂ ਨੂੰ ਨਵੇਂ ਬਦਲ ਤਲਾਸ਼ਣੇ ਪੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਚਰਨਜੀਤ ਸਿੰਘ ਚੰਨੀ' ਨੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਚੁੱਕੀ 'ਸਹੁੰ', ਰੰਧਾਵਾ ਤੇ OP ਸੋਨੀ ਬਣੇ ਉਪ ਮੁੱਖ ਮੰਤਰੀ
NEXT STORY