ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਆਮ ਆਦਮੀ ਪਾਰਟੀ ਸਿਰਫ ਦੋ ਕਦਮ ਦੂਰ ਰਹਿ ਗਈ ਹੈ। ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ 95 ਵਾਰਡਾਂ ਵਾਲੀ ਨਗਰ ਨਿਗਮ ’ਚ ਮੇਅਰ ਬਣਾਉਣ ਲਈ ਕਿਸੇ ਪਾਰਟੀ ਕੋਲ 48 ਕੌਂਸਲਰਾਂ ਦਾ ਸਮਰਥਨ ਹੋਣਾ ਚਾਹੀਦਾ ਹੈ ਪਰ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਚੋਣਾਂ ਦੌਰਾਨ 41 ਵਾਰਡਾਂ ’ਤੇ ਹੀ ਜਿੱਤ ਹਾਸਲ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਇਸ ਦੇ ਮੱਦੇਨਜ਼ਰ ‘ਆਪ’ ਵੱਲੋਂ ਪਹਿਲਾਂ ਵਿਧਾਇਕਾਂ ਦੀ ਵੋਟ ਦੇ ਦਮ ’ਤੇ ਬਹੁਮਤ ਦਾ ਅੰਕੜਾ ਹਾਸਲ ਕਰ ਕੇ ਮੇਅਰ ਬਣਾਉਣ ਦਾ ਦਾਅਵਾ ਕੀਤਾ ਗਿਆ ਪਰ ਇਸ ਫਾਰਮੂਲੇ ਨਾਲ ਜ਼ਰੂਰੀ ਬਹੁਮਤ 52 ਹੋਣ ਦੀ ਗੱਲ ਸਾਹਮਣੇ ਆਈ ਤਾਂ ‘ਆਪ’ ਨੇ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ। ਇਸ ਦੇ ਤਹਿਤ ਪਹਿਲਾਂ ਵਾਰਡ ਨੰ. 11 ਤੋਂ ਆਜ਼ਾਦ ਜਿੱਤੀ ਦੀਪਾ ਰਾਣੀ ਤੋਂ ਬਾਅਦ ਹੁਣ ਵਾਰਡ ਨੰ. 20 ਤੋਂ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਕੌਂਸਲਰ ਚਤਰਵੀਰ ਸਿੰਘ ਨੂੰ ਵੀ ਵਿਧਾਇਕਾਂ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ’ਚ ਸ਼ਾਮਲ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ‘ਆਪ’ ਹੁਣ ਮੇਅਰ ਬਣਾਉਣ ਲਈ ਜ਼ਰੂਰੀ ਬਹੁਮਤ ਤੋਂ ਸਿਰਫ 2 ਕਦਮ ਦੂਰ ਰਹਿ ਗਈ ਹੈ।
ਇਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਹੁਣ ਬਾਕੀ 2 ਆਜ਼ਾਦ ਕੌਂਸਲਰਾਂ ’ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ’ਚੋਂ ਇਕ ਰਤਨਜੀਤ ਸਿਵੀਆ ਦੇ ਪਤੀ ਦੀ ਵਿਧਾਇਕ ਮਦਨ ਲਾਲ ਬੱਗਾ ਨਾਲ ਮੁਲਾਕਾਤ ਤਾਂ ਪਹਿਲਾਂ ਹੀ ਜੱਗ ਜ਼ਾਹਿਰ ਹੋ ਗਈ ਹੈ ਅਤੇ ਹੁਣ ਵਾਰਡ ਨੰ. 83 ਤੋਂ ਆਜ਼ਾਦ ਜਿੱਤੀ ਮੋਨਿਕਾ ਜੱਗੀ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਇਕੱਲਾ ਰਹਿ ਗਿਆ ਅਕਾਲੀ ਦਲ ਦਾ ਕੌਂਸਲਰ
ਨਗਰ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਦੇ ਸਿਰਫ 2 ਕੌਂਸਲਰ ਜਿੱਤੇ ਸਨ, ਜਿਨ੍ਹਾਂ ’ਚੋਂ 1 ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਦਾ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਇਕੱਲਾ ਰਹਿ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੂੰ 27 ਸੀਟਾਂ ’ਤੇ ਉਮੀਦਵਾਰ ਨਹੀਂ ਮਿਲੇ ਸਨ ਅਤੇ ਬਾਕੀ ਵਿਚ ਕਈ ਸਾਬਕਾ ਕੌਂਸਲਰਾਂ, 2 ਸਾਬਕਾ ਮੇਅਰਾਂ ਦੇ ਬੇਟੇ ਅਤੇ ਜ਼ਿਲਾ ਪ੍ਰਧਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
'ਆਪ' ਦਾ ਹੀ ਬਣੇਗਾ ਮੇਅਰ: MLA ਬੱਗਾ
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਭਾਜਪਾ ਨੇ ਕਾਂਗਰਸ ਨੂੰ ਸਮਰਥਨ ਦੇਣ ਤੋਂ ਪੈਰ ਪਿੱਛੇ ਖਿੱਚ ਲਏ ਹਨ, ਜਿਸ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ। ਇਸ ਦੇ ਲਈ ਦੂਜੀਆਂ ਪਾਰਟੀਆਂ ਦੇ ਕਈ ਕੌਂਸਲਰ ਉਨ੍ਹਾਂ ਦੇ ਸੰਪਰਕ ’ਚ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਤਸਵੀਰ ਪੂਰੀ ਤਰ੍ਹਾਂ ਕਲੀਅਰ ਹੋ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
NEXT STORY