ਅਬੋਹਰ (ਨਾਗਪਾਲ) - ਉਪਮੰਡਲ ਦੇ ਪਿੰਡ ਬੱਲੂਆਣਾ ਨੇੜੇ ਸਥਿਤ ਢਾਣੀ ਪੂਰਨ ਸਿੰਘ ਵਿਖੇ ਇਕ ਬੱਚੇ ਦਾ ਭਰੂਣ ਮਿਲਣ ਨਾਲ ਹੜਕੰਪ ਮਚ ਗਿਆ। ਮੌਕੇ 'ਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਸਦਰ ਥਾਣਾ ਦੀ ਪੁਲਸ ਨੂੰ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਦੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਢਾਣੀ ਪੂਰਨ ਸਿੰਘ 'ਚ ਮੰਗਲਵਾਰ ਸਵੇਰੇ ਇਕ ਵਾਸੀ ਜਦ ਆਪਣੇ ਘਰ ਤੋਂ ਬਰੱਸ਼ ਕਰਦੇ ਹੋਏ ਬਾਹਰ ਆਇਆ ਤਾਂ ਦੇਖਿਆ ਕਿ ਥੋੜ੍ਹੀ ਦੂਰ 'ਤੇ ਇਕ ਕਾਲੇ ਰੰਗ ਦਾ ਪਾਲੀਥੀਨ ਪਿਆ ਹੈ, ਜਿਸ ਨੂੰ ਇਕ ਕੁੱਤਾ ਖੋਲ੍ਹਣ ਦਾ ਯਤਨ ਕਰ ਰਿਹਾ ਸੀ। ਜਦ ਕੁੱਤੇ ਨੂੰ ਉਥੋਂ ਭਜਾਇਆ ਤਾਂ ਲਿਫਾਫਾ ਫਟ ਗਿਆ ਅਤੇ ਉਸ 'ਚੋਂ ਇਕ ਭਰੂਣ ਨਿਕਲਿਆ, ਜਿਹੜਾ ਕਿ ਜ਼ਮੀਨ 'ਤੇ ਉਲਟਾ ਡਿੱਗ ਪਿਆ। ਇਸ ਤੋਂ ਬਾਅਦ ਨੇੜੇ-ਤੇੜੇ ਦੇ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ। ਇਕੱਠੇ ਹੋਏ ਲੋਕਾਂ ਨੇ ਜਦ ਭਰੂਣ ਨੂੰ ਦੇਖਿਆ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਇਹ ਭਰੂਣ ਮਨੁੱਖ ਦਾ ਸੀ, ਜਿਸ ਨੂੰ ਦੇਖਦੇ ਹੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਕਿਸੇ ਬਿਨ ਵਿਆਹੀ ਮਾਂ ਦਾ ਹੋਵੇਗਾ।
ਵਿਕਸਿਤ ਭਰੂਣ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਅਤੇ ਸਦਰ ਥਾਣਾ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਦਰ ਥਾਣਾ ਪੁਲਸ ਸਬ-ਇੰਸਪੈਕਟਰ ਬਲਜੀਤ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ। ਇਸ ਮਾਮਲੇ 'ਚ ਸਦਰ ਥਾਣਾ ਪੁਲਸ ਅਬੋਹਰ ਨੇ ਆਈ.ਪੀ. ਸੀ. ਦੀ ਧਾਰਾ 318 ਤਹਿਤ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ, ਜਦਕਿ ਭਰੂਣ ਨੂੰ ਮੌਕੇ 'ਤੇ ਪਹੁੰਚੀਆਂ ਆਸ਼ਾ ਵਰਕਰਾਂ ਦੇ ਹਵਾਲੇ ਕਰ ਕੇ ਸਥਾਨਕ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਕਰ ਰਹੇ ਹਨ। ਦੱਸਿਆ ਗਿਆ ਕਿ ਵਿਕਸਿਤ ਭਰੂਣ 7 ਮਹੀਨਿਆਂ ਦਾ ਲੱਗਦਾ ਹੈ ਅਤੇ
Punjab Wrap Up : ਪੜ੍ਹੋ 6 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY