ਫਰੀਦਕੋਟ (ਜਗਤਾਰ) : ਸ਼ਨੀਵਾਰ ਸਵੇਰੇ ਸਥਾਨਕ ਮੁਹੱਲਾ ਪ੍ਰੇਮ ਨਗਰ ਵਿੱਚੋਂ ਲੰਘਦੇ ਸਿੱਖਾਂ ਵਾਲਾ ਰੋਡ ’ਤੇ ਇਕ ਬੇਸਹਾਰਾ ਪਸ਼ੂ ਦੇ ਅਚਾਨਕ ਮੋਟਰਸਾਈਕਲ ਦੇ ਅੱਗੇ ਆਉਣ ਕਾਰਨ ਵਾਪਰੇ ਹਾਦਸੇ ਦੌਰਾਨ ਇਕ ਜਨਾਨੀ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦਾ ਵਸਨੀਕ ਸੁਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਸਵੇਰੇ ਕਰੀਬ 6:00 ਵਜੇ ਆਪਣੀ ਪਤਨੀ ਨੂੰ ਬੱਸ ਅੱਡੇ ’ਤੇ ਛੱਡਣ ਜਾ ਰਿਹਾ ਸੀ ਕਿ ਜਦੋਂ ਉਹ ਮੁਹੱਲਾ ਪ੍ਰੇਮ ਨਗਰ ਵਿਖੇ ਮਹਿੰਦਰ ਬੈਂਕੁਇਟ ਹਾਲ ਕੋਲ ਪੁੱਜਿਆ ਤਾਂ ਅਚਾਨਕ ਇਕ ਬੇਸਹਾਰਾ ਪਸ਼ੂ ਸੜਕ ’ਤੇ ਆ ਕੇ ਮੋਟਰਸਾਈਕਲ ਨਾਲ ਟਕਰਾਅ ਗਿਆ, ਜਿਸ ਕਾਰਨ ਉਹ ਦੋਵੇਂ ਡਿੱਗ ਪਏ। ਇਸ ਹਾਦਸੇ ਵਿਚ ਸੁਰਜੀਤ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ, ਜਦਕਿ ਉਸਦੀ 65 ਸਾਲਾ ਪਤਨੀ ਵੀਰ ਕੌਰ ਦੀ ਸਿਰ ’ਤੇ ਸੱਟ ਵੱਜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ
ਮੌਕੇ ’ਤੇ ਇਕੱਤਰ ਲੋਕਾਂ ਨੇ ਤੁਰੰਤ ਸੁਰਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਪਹਿਲਾਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਅਤੇ ਫਿਰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਹੈ। ਇਹ ਭਿਆਕ ਹਾਦਸਾ ਉਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਸਹਾਰਾ ਪਸ਼ੂ ਸੜਕ ’ਚੋਂ ਲੰਘਦਾ ਹੋਇਆ ਮੋਟਰਸਾਈਕਲ ਨਾਲ ਟਕਰਾਅ ਜਾਂਦਾ ਹੈ। ਟੱਕਰ ਤੋਂ ਬਾਅਦ ਮੋਟਰਸਾਈਕਲ ’ਤੇ ਪਿੱਛੇ ਬੈਠੀ ਜਨਾਨੀ ਹਵਾ ’ਚ ਉੱਡਦੀ ਹੋਈ ਦੂਰ ਜਾ ਡਿੱਗਦੀ ਹੈ। ਜਿਸ ਦੀ ਬਾਅਦ ਵਿਚ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਧਾਰਮਿਕ ਸਮਾਗਮ ਦੌਰਾਨ ਨੌਜਵਾਨ ਨੂੰ ਮਾਰੀ ਗੋਲ਼ੀ
ਹਾਦਸੇ ਤੋਂ ਬਾਅਦ ਮੌਕੇ 'ਤੇ ਪੁੱਜੇ ਸਮਾਜ ਸੇਵੀ ਨਰਿੰਦਰ ਕੁਮਾਰ ਰਾਠੋਰ ਨੇ ਦੱਸਿਆ ਕਿ ਸ਼ਹਿਰ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਬੇਸਹਾਰਾ ਪਸ਼ੂ ਹਰਲ-ਹਰਲ ਕਰਦੇ ਫਿਰਦੇ ਨਾ ਹੋਣ ਪ੍ਰੰਤੂ ਪ੍ਰੇਮ ਨਗਰ ਇਲਾਕੇ ਦੀ ਤਾਂ ਬਹੁਤ ਹੀ ਬੁਰੀ ਹਾਲਤ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਰ ਰੋਜ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਪ੍ਰੰਤੂ ਪ੍ਰਸ਼ਾਸਨ ਨੂੰ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ-ਦਲੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਕਰੋੜਾਂ ਰੁਪਿਆ ਗਊ ਟੈਕਸ ਦੇ ਨਾਮ ’ਤੇ ਵਸੂਲਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਗੰਭੀਰ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਨਹੀਂ ਦਵਾਈ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ 2-3 ਗਊਸ਼ਾਲਾਵਾਂ ਹੋਣ ਦੇ ਬਾਵਜੂਦ ਬੇਸਹਾਰਾ ਪਸ਼ੂ ਪੂਰੇ ਸ਼ਹਿਰ ਵਿਚ ਫਿਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਸੁਜਾਨਪੁਰ ’ਚ ਤਾਰ-ਤਾਰ ਹੋਇਆ ਪਵਿੱਤਰ ਰਿਸ਼ਤਾ, ਕਲਯੁਗੀ ਪੁੱਤ ਨੇ ਮਾਂ ਨਾਲ ਟੱਪੀਆਂ ਹੱਦਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੋਣ ਦੀ ਤਿਆਰੀ ਕਰ ਰਹੇ ਪਰਿਵਾਰ ’ਤੇ ਨੌਜਵਾਨਾਂ ਨੇ ਕੀਤੀ ਅੰਨੇਵਾਹ ਫਾਇਰਿੰਗ, ਲੁਕ ਕੇ ਬਚਾਈ ਜਾਨ
NEXT STORY