ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲੇਸ ਦੇ ਬਿਲਕੁਲ ਸਾਹਮਣੇ ਅੱਜ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਤਿੰਨ ਕਾਰਾਂ ਆਪਸ ਵਿਚ ਟਕਰਾਅ ਗਈਆਂ ਜਿਸ ਵਿਚ ਕਈ ਕਾਰ ਸਵਾਰ ਜ਼ਖਮੀ ਹੋ ਗਏ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰੇਟਾ ਕਾਰ ਜੋ ਕਿ ਗੁਰੂਹਰਸਹਾਏ ਤੋਂ ਫਰੀਦਕੋਟ ਵੱਲ ਨੂੰ ਜਾ ਰਹੀ ਸੀ ਜਦੋਂ ਕਾਰ ਚਾਲਕ ਚੰਦਨ ਪੈਲਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਕਾਰ ਨੂੰ ਅਚਾਨਕ ਦੂਸਰੀ ਸਾਈਡ ਵੱਲ ਮੋੜ ਦਿੱਤਾ ਪਿੱਛੋਂ ਆ ਰਹੀ ਸਵਿਫਟ ਕਾਰ ਉਸ ਵਿਚ ਜਾ ਵੱਜੀ, ਇਸ ਦੌਰਾਨ ਫਰੀਦਕੋਟ ਸਾਈਡ ਤੋਂ ਗੁਰੂਹਰਸਹਾਏ ਵੱਲ ਆ ਰਹੀ ਫੋਰਚੂਨਰ ਵੀ ਉਸ ਵਿਚ ਵੱਜੀ।
ਇਸ ਕਾਰਨ ਤਿੰਨੇ ਕਾਰਾਂ ਆਪਸ ਵਿਚ ਟਕਰਾਅ ਗਈਆਂ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਵਿਚ ਕਈ ਲੋਕ ਜ਼ਖਮੀ ਹੋ ਗਏ। ਗਨੀਮਤ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਕਰੇਟਾ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਵਾਰੀਆਂ ਲਿਜਾ ਰਹੇ ਈ-ਰਿਕਸ਼ਾ 'ਤੇ ਪਲਟ ਗਿਆ ਰੇਤਾ ਨਾਲ ਭਰਿਆ ਟਿੱਪਰ, ਮਸਾਂ ਬਚੇ ਐਕਟਿਵਾ ਸਵਾਰ
NEXT STORY