ਜਲਾਲਾਬਾਦ (ਸੇਤੀਆ) : ਫਾਜ਼ਿਲਕਾ ਰੋਡ 'ਤੇ ਮੰਡੀ ਘੁਬਾਇਆ ਨੇੜੇ ਮੰਗਲਵਾਰ ਸਵੇਰੇ ਸੜਕ ਇਕ ਟਰੱਕ ਵਲੋਂ ਅਚਾਨਕ ਬਰੇਕ ਲਗਾਏ ਜਾਣ ਕਾਰਨ ਤਿੰਨਾ ਵਾਹਨਾਂ ਦੀ ਟੱਕਰ ਹੋ ਗਈ। ਇਸ ਘਟਨਾ ਵਿਚ ਸਭ ਤੋਂ ਪਿੱਛਲੇ ਟਰੱਕ ਚਾਲਕ ਦੀ ਮੌਤ ਹੋ ਗਈ। ਉਧਰ ਮੰਡੀ ਘੁਬਾਇਆ ਪੁਲਸ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਮੰਡੀ ਘੁਬਾਇਆ ਨਜ਼ਦੀਕ ਸੜਕ 'ਤੇ ਰੇਤ ਦੀ ਟ੍ਰਾਲੀ ਖੜ੍ਹੀ ਸੀ ਅਤੇ ਫਿਰੋਜ਼ਪੁਰ ਵੱਲੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੰਬਰ ਆਰ.ਜੇ.19ਜੀਬੀ 9067 ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਟੱਕਰ ਹੋ ਗਈ। ਜਿਸ ਵਿਚ ਟਰੱਕ ਸਹਿ ਚਾਲਕ ਸਖਾਰਾਮ ਦੀ ਮੌਕੇ 'ਤੇ ਮੌਤ ਹੋ ਗਈ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੰਡੀ ਘੁਬਾਇਆ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਜੇ. ਸੀ. ਬੀ. ਮਸ਼ੀਨ ਰਾਹੀਂ ਟਰੱਕਾਂ ਨੂੰ ਵੱਖ ਕਰਕੇ ਲਾਸ਼ ਨੂੰ ਕੱਢਿਆ
ਜੇ. ਸੀ. ਬੀ. ਮਸ਼ੀਨ ਚਾਲਕ ਦੀ ਲਾਪ੍ਰਵਾਹੀ ਕਾਰਨ ਕਿਸਾਨ ਦੀ ਮੌਤ
NEXT STORY