ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਪਿੰਡ ਮੌਡ ਨਜ਼ਦੀਕ ਵਾਪਰੇ ਭਿਆਨਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੌਡ ਪਿੰਡ ਦੇ ਨਜ਼ਦੀਕ ਇਕ ਸਕੂਟਰੀ ਸਵਾਰ ਪ੍ਰਤਾਪ ਸਿੰਘ ਜੋ ਕਿ ਮੁਕਤਸਰ ਵੱਲ ਜਾ ਰਿਹਾ ਸੀ, ਇਸ ਦੌਰਾਨ ਅੱਗੇ ਜਾ ਰਹੇ ਟਰਾਲੇ ਨੂੰ ਕਰਾਸ ਕਰਨ ਲੱਗਿਆਂ ਅਚਾਨਕ ਸਕੂਟਰ ਸਲਿੱਪ ਹੋ ਗਿਆ ਅਤੇ ਸਕੂਟਰ ਚਲਾ ਰਿਹਾ ਪ੍ਰਤਾਪ ਸਿੰਘ ਪੁੱਤਰ ਦੁੱਲਾ ਸਿੰਘ ਹੇਠਾਂ ਡਿੱਗ ਗਿਆ ਅਤੇ ਟਰਾਲਾ ਉਸ ਦੇ ਉਪਰੋਂ ਲੰਘ ਗਿਆ।
ਸਿੱਟੇ ਵਜੇ ਪ੍ਰਤਾਪ ਸਿੰਘ ਵਾਸੀ ਰਤਾ ਥੇਡ ਦੀ ਮੌਕੇ 'ਤੇ ਹੀ ਮੌਤ ਹੋ ਗਈ । ਇਸ ਮੌਕੇ ਟਰਾਲਾ ਚਾਲਕ ਫਰਾਰ ਹੋ ਗਿਆ ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖੁਦਕੁਸ਼ੀ ਕਰਨ ਤੋਂ ਡੇਢ ਘੰਟਾ ਪਹਿਲਾਂ ਬਣਾਈ ਵੀਡੀਓ, ਦੋਸਤ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ
NEXT STORY