ਮਲੋਟ (ਜੁਨੇਜਾ) : ਮਲੋਟ ਡੱਬਵਾਲੀ ਕੌਮੀ ਸ਼ਾਹ ਮਾਰਗ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਨੌਜਵਾਨ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਪਿੰਡ ਘੁੱਕਿਆਂਵਾਲੀ ਦਾ ਇਕ ਨੌਜਵਾਨ ਕਾਰ ’ਤੇ ਆਪਣੀ ਗਰਭਵਤੀ ਪਤਨੀ ਦੇ ਚੈਕਅਪ ਲਈ ਮਲੋਟ ਆ ਰਿਹਾ ਸੀ ਤਾਂ ਪਿੰਡ ਖੁੱਡੀਆਂ ਗੁਲਾਬ ਸਿੰਘ ਅਤੇ ਚੰਨੂੰ ਨੂੰ ਜਾਣ ਵਾਲੀ ਲਿੰਕ ਸੜਕ ਨੇੜੇ ਇਕ ਟਰਾਲੇ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਰਕੇ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ : ਗੋਲਡੀ ਬਰਾੜ ਗੈਂਗ ਦੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ, ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ
ਲੰਬੀ ਪੁਲਸ ਨੂੰ ਦਰਜ ਕਰਵਾਏ ਬਿਆਨਾ ਵਿਚ ਪ੍ਰੇਮ ਚੰਦ ਪੁੱਤਰ ਗੰਗਾ ਰਾਮ ਨਿਵਾਸੀ ਪਿੰਡ ਘੁੱਕਿਆਂਵਾਲੀ ਨੇੜੇ ਕਿੱਲਿਆਂ ਵਾਲੀ ਮੰਡੀ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਦੱਸਿਆ ਕਿ ਉਸਦੇ ਬੇਟੇ ਜਗਪ੍ਰੀਤ ਦੀ ਸ਼ਾਦੀ ਕਰੀਬ ਸਾਲ ਡੇਢ ਸਾਲ ਪਹਿਲਾਂ ਮਲੋਟ ਨੇੜੇ ਪਿੰਡ ਭਾਈ ਕਾ ਕੇਰਾ ਦੇ ਮਲਕਤੀ ਸਿੰਘ ਦੀ ਬੇਟੀ ਨਵਦੀਪ ਕੌਰ ਨਾਲ ਹੋਈ ਸੀ। ਉਸਦੀ ਨੂੰਹ ਨਵਦੀਪ ਕੌਰ 7 ਮਹੀਨੇ ਦੀ ਗਰਭਵਤੀ ਸੀ। ਜਿਸ ਕਰਕੇ ਉਸਦਾ ਬੇਟਾ ਜਗਪ੍ਰੀਤ ਸਵਿਫਟ ਕਾਰ ਨੰਬਰ ਐੱਚ. ਆਰ -29ਏਜੀ- 4717 ’ਤੇ ਸਵਾਰ ਹੋ ਕੇ ਨਵਦੀਪ ਕੌਰ ਨੂੰ ਦਵਾਈ ਦਵਾਉਣ ਲਈ ਮਲੋਟ ਵੱਲ ਆ ਰਿਹਾ ਸੀ। ਆਪਣੇ ਬੇਟੇ ਅਤੇ ਨੂੰਹ ਦੀ ਗੱਡੀ ਦੇ ਪਿੱਛੇ ਮੁਦਈ ਆਪਣੇ ਕੁੜਮ ਮਲਕੀਤ ਸਿੰਘ ਨਾਲ ਆਲਟੋ ਕਾਰ ਨੰਬਰ ਪੀਬੀ -30 ਆਰ -9455 ’ਤੇ ਆ ਰਹੇ ਸੀ ।
ਇਹ ਵੀ ਪੜ੍ਹੋ : ਲੁਧਿਆਣਾ ’ਚ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸਿਆ, ਦੋਵਾਂ ਜੀਆਂ ਦੀ ਹੋਈ ਮੌਤ
ਇਸ ਦੌਰਾਨ ਰਾਸ਼ਟਰੀ ਰਾਜ ਮਾਰਗ 9 ’ਤੇ ਖੁੱਡੀਆਂ ਗੁਲਾਬ ਸਿੰਘ ਅਤੇ ਚੰਨੂੰ ਲਿੰਕ ਸੜਕ ਨੇੜੇ ਇਕ ਟਰਾਲਾ ਨੰਬਰ ਐੱਚ. ਆਰ- 39 ਈ -2185 ਜਿਸ ਨੂੰ ਕੋਈ ਨਾ ਮਲੂਮ ਡਰਾਈਵਰ ਚਲਾ ਰਿਹਾ ਸੀ । ਚਾਲਕ ਨੇ ਅਚਾਨਕ ਟਰਾਲਾ ਬਿਨਾਂ ਇਸ਼ਾਰਾ ਕੀਤੇ ਅਚਾਨਕ ਮੋੜ ਦਿੱਤਾ ਜਿਸ ਦੀ ਲਪੇਟ ਵਿਚ ਆ ਜਾਣ ਕਾਰਣ ਕਾਰ ਵੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਅਤੇ ਇਸ ਵਿਚ ਸਵਾਰ ਮੇਰੇ ਬੇਟੇ ਜਗਪ੍ਰੀਤ (28 ਸਾਲ) ਅਤੇ ਨੂੰਹ ਨਵਦੀਪ ਕੌਰ (26 ਸਾਲ) ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਲੰਬੀ ਪੁਲਸ ਨੇ ਨਾ ਮਲੂਮ ਡਰਾਈਵਰ ਖ਼ਿਲਾਫ ਐੱਫ. ਆਈ. ਆਰ. ਨੰਬਰ 131 ਮਿਤੀ 2/7/23 ਅ/ਧ 304 ਏ,279,427 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਲਜ ਜਾਣ ਲਈ ਪੁੱਤ ਨੂੰ ਬਾਈਕ ਨਾ ਲੈ ਕੇ ਦੇ ਸਕਿਆ ਗ਼ਰੀਬ ਪਿਤਾ, ਉਹ ਹੋਇਆ ਜੋ ਸੋਚਿਆ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ
NEXT STORY