ਜਾਡਲਾ (ਜਸਵਿੰਦਰ ਔਜਲਾ) : ਨਵਾਂਸ਼ਹਿਰ-ਚੰਡੀਗੜ੍ਹ ਸੜਕ ਪਿੰਡ ਸਨਾਵਾ ਨੇੜੇ ਅੱਜ ਬਾਅਦ ਦੁਪਹਿਰ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਕਸ਼ਮੀਰ ਸਿੰਘ ਪੁੱਤਰ ਸਾਧੂ ਰਾਮ ਵਾਸੀ ਛਦੌੜੀ (ਬਲਾਚੌਰ) ਜੋ ਆਪਣੇ ਪਿੰਡ ਛਦੌੜੀ ਤੋਂ ਸਨਾਵਾ ਜਾ ਰਿਹਾ ਸੀ ਜਦੋਂ ਉਹ ਉਕਤ ਸਥਾਨ ’ਤੇ ਪਹੁੰਚਿਆ ਤਾਂ ਬਲਾਚੌਰ ਪਾਸੇ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਉਪਰੰਤ ਹੌਲਦਾਰ ਕਸ਼ਮੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਕਾਰ ਚਾਲਕ ਜਿਸ ਨਾਲ ਉਨ੍ਹਾਂ ਦੀ ਟੱਕਰ ਹੋਈ ਸੀ ਨੇ ਆਪਣੀ ਕਾਰ ਵਿਚ ਰੱਖ ਕਸ਼ਮੀਰ ਸਿੰਘ ਨੂੰ ਸਿਵਲ ਹਸਪਤਾਲ ਸਿਆਣਾ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਮਾਹਿਲਪੁਰ ’ਚ ਸ਼ਰਮਨਾਕ ਘਟਨਾ, ਪਿਓ ਅਤੇ ਤਾਏ ਨੇ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਹੋਈ ਗਰਭਵਤੀ
ਥਾਣਾ ਸਦਰ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਕਾਰ ਚਾਲਕ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਦੇ ਦੋ ਬੱਚੇ ਲੜਕਾ ਅਤੇ ਇਕ ਲੜਕੀ ਹੈ, ਜੋ ਹਾਲੇ ਕੁਆਰੇ ਹਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਹਿਮਾਚਲ ਪ੍ਰਦੇਸ਼ ਵਿਖੇ ਬਤੌਰ ਹੌਲਦਾਰ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਕੁੱਝ ਦਿਨਾਂ ਬਾਅਦ ਹੀ ਉਸ ਦੀ ਪ੍ਰਮੋਸ਼ਨ ਹੋਣੀ ਸੀ ਅਤੇ ਉਸ ਨੇ ਥਾਣੇਦਾਰ ਬਣਨਾ ਸੀ ਪਰ ਇਸ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ ਹੈ।
ਇਹ ਵੀ ਪੜ੍ਹੋ : ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੰਗਨਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਹੌਲ ਗਰਮ, ਕਾਂਗਰਸ ਆਗੂ ਪਰਮਿੰਦਰ ਸਿੰਘ ਮਹਿਤਾ ਨੇ ਚੁੱਕਿਆ ਇਹ ਕਦਮ
NEXT STORY