ਮੋਗਾ (ਗੋਪੀ ਰਾਊਕੇ) : ਬੀਤੀ ਰਾਤ ਵਿਧਾਇਕ ਬਿਲਾਸਪੁਰ ਕਿਸੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਜਾ ਰਹੇ ਸਨ ਤਾਂ ਬੁੱਘੀਪੁਰਾ ਕੱਟ ਦੇ ਨਜ਼ਦੀਕ ਦੋ ਨੌਜਵਾਨ ਸੜਕ 'ਤੇ ਲਹੂ ਲੁਹਾਣ ਤੜਫ ਰਹੇ ਸਨ ਅਤੇ ਰਾਹਗੀਰ ਉਨ੍ਹਾਂ ਨੂੰ ਦੇਖ ਕੇ ਕੋਲੋਂ ਦੀ ਲੰਘ ਰਹੇ ਸਨ ਤਾਂ ਵਿਧਾਇਕ ਬਿਲਾਸਪੁਰ ਨੇ ਆਪਣੀ ਗੱਡੀ ਰੁਕਵਾ ਕੇ ਤੁਰੰਤ ਡੀਐੱਸਪੀ ਬੱਧਨੀ ਕਲਾਂ ਸਰਦਾਰ ਪਰਮਜੀਤ ਸਿੰਘ,ਐੱਸ.ਐੱਸ.ਐੱਫ ਅਤੇ 108 ਐਂਬੂਲੈਂਸ ਨੂੰ ਫੋਨ ਲਗਾਇਆ ਤੇ ਖੁਦ ਰਾਹਤ ਰਾਤ ਕਾਰਜਾਂ ਵਿਚ ਜੁੱਟ ਗਏ।
ਜ਼ਿਕਰਯੋਗ ਹੈ ਕਿ ਵਿਧਾਇਕ ਬਿਲਾਸਪੁਰ ਨੇ ਇਨ੍ਹਾਂ ਨੌਜਵਾਨਾਂ ਦੇ ਖੂਨ ਸਾਫ ਕਰਕੇ ਉਨ੍ਹਾਂ ਨੂੰ ਖੁਦ ਐਂਬੂਲੈਂਸ ਵਿਚ ਪਾਇਆ ਅਤੇ ਤੁਰੰਤ ਸਿਵਲ ਹਸਪਤਾਲ ਮੋਗਾ ਦੇ ਸੀ.ਐੱਮ ਓ ਡਾਕਟਰ ਰਜੇਸ਼ ਅੱਤਰੀ ਨਾਲ ਗੱਲ ਕਰਕੇ ਡਾਕਟਰਾਂ ਦੀ ਟੀਮ ਨੂੰ ਤਿਆਰ ਰਹਿਣ ਲਈ ਕਿਹਾ। ਜ਼ਿਕਰਯੋਗ ਹੈ ਕਿ ਜ਼ਿਕਰਯੋਗ ਹੈ ਕਿ ਮੋਟਰਸਾਈਕਲ ਅਤੇ ਬਲੈਰੋ ਪੈਕਅਪ ਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਹੀਕਲ ਬੁਰੀ ਤਰ੍ਹਾਂ ਨੁਕਸਾਨੇ ਗਏ।
50 ਲੱਖ ਰੁਪਏ ਦੀ ਹੈਰੋਇਨ ਸਣੇ ਔਰਤ ਗ੍ਰਿਫ਼ਤਾਰ
NEXT STORY