ਸੁਲਤਾਨਪੁਰ ਲੋਧੀ(ਧੀਰ)-ਅੱਜ ਤੜਕਸਾਰ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਰੋਡ 'ਤੇ ਚਿੱਟੇ ਰੰਗ ਦੀ ਕਾਰ ਦੁਰਘਟਨਾ ਗ੍ਰਸਤ ਹੋ ਗਈ। ਕਾਰ ਜਿਸ ਨੂੰ ਮਨਦੀਪ ਸਿੰਘ ਪੁੱਤਰ ਵੇਦਪਾਲ ਲੋਹੀਆਂ ਖਾਸ ਜ਼ਿਲਾ ਜਲੰਧਰ ਚਲਾ ਰਿਹਾ ਸੀ, ਨੇ ਦੱਸਿਆ ਕਿ ਜਦੋਂ ਉਹ ਤਲਵੰਡੀ ਚੌਧਰੀਆਂ ਵਲੋਂ ਸੁਲਤਾਨਪੁਰ ਲੋਧੀ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਮੇਵਾ ਸਿੰਘ ਵਾਲਾ ਦੇ ਨੇੜੇ ਅਚਾਨਕ ਅੱਗਿਓਂ ਟਰਾਲਾ ਆ ਗਿਆ, ਜੋ ਕਿ ਕਾਫੀ ਤੇਜ਼ ਰਫਤਾਰ 'ਚ ਸੀ, ਨੇ ਅਚਾਨਕ ਕਾਰ ਨੂੰ ਟੱਕਰ ਮਾਰੀ ਤੇ ਕਾਰ ਬੇਕਾਬੂ ਹੋ ਕੇ ਖਤਾਨਾਂ 'ਚ ਜਾ ਡਿੱਗੀ । ਜਿਸ ਨਾਲ ਕਾਰ ਦਾ ਬਹੁਤ ਨੁਕਸਾਨ ਹੋ ਗਿਆ ਪਰ ਉਹ ਅਚਾਨਕ ਬਚ ਗਏ ਤੇ ਮਾਮੂਲੀ ਸੱਟਾਂ ਹੀ ਲੱਗੀਆਂ। ਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਜਾਨ ਬਚ ਗਈ। ਟਰਾਲਾ ਚਾਲਕ ਟਰਾਲਾ ਭਜਾ ਕੇ ਲੈ ਗਿਆ।
ਲੰਗਾਹ ਦਾ ਪੁਤਲਾ ਫੂਕਿਆ
NEXT STORY