ਫਿਰੋਜ਼ਪੁਰ (ਕੁਮਾਰ)—ਸ਼ਹਿਰ 'ਚ ਦਾਣਾ ਮੰਡੀ ਦੇ ਕੋਲ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਜਾਂਦੀ ਕੰਬਾਈਨ ਨੇ ਬੀਤੀ ਰਾਤ ਦੇਰ ਇਕ ਮੋਟਰਸਾਈਕਲ ਚਾਲਕ ਸੋਨੂੰ ਪੁੱਤਰ ਪ੍ਰੇਮ ਕੁਮਾਰ ਨੂੰ ਕੁਚਲ ਦਿੱਤਾ ਅਤੇ ਇਸ ਹਾਦਸੇ 'ਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਸ਼ਿਕਾਇਤਕਰਤਾ ਅਸ਼ਵਨੀ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਸ਼ਾਹਦੀਨ ਵਾਲਾ ਨੇ ਦੱਸਿਆ ਕਿ ਉਹ, ਉਸ ਦਾ ਭਰਾ ਸੋਨੂੰ ਤੇ ਹੋਰ ਰਿਸ਼ਤੇਦਾਰ ਵੱਖ-ਵੱਖ ਮੋਟਰਸਾਈਕਲਾਂ 'ਤੇ ਆਪਣੀ ਭੈਣ ਨੂੰ ਮਿਲਣ ਫਿਰੋਜ਼ਪੁਰ ਸ਼ਹਿਰ ਜਾ ਰਹੇ ਸਨ। ਇਸ ਦੌਰਾਨ ਇਕ ਲਾਪ੍ਰਵਾਹੀ ਦੇ ਨਾਲ ਜਾਂਦੇ ਕੰਬਾਈਨ ਚਾਲਕ ਨੇ ਉਸ ਦੇ ਭਰਾ ਸੋਨੂੰ ਨੂੰ ਕੁਚਲ ਦਿੱਤਾ ਤੇ ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕੰਬਾਈਨ ਚਾਲਕ ਬੰਤਾ ਸਿੰਘ ਪੁੱਤਰ ਵਧਾਵਾ ਸਿੰਘ ਵਾਸੀ ਕੁੱਲਗੜ੍ਹੀ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਬੱਬੀ ਤੇ ਸਾਬੀ ਵਿਚਕਾਰ ਛਿੜੀ ਸਿਆਸੀ ਜੰਗ
NEXT STORY