ਸਮਾਣਾ(ਦਰਦ)-ਪੰਜ ਪੀਰ ਦਰਗਾਹ ਨੇੜੇ ਦਰਦਨਾਕ ਹਾਦਸੇ ਵਿਚ ਸਾਈਕਲ 'ਤੇ ਜਾ ਰਹੀ ਇਕ 9 ਸਾਲਾ ਬੱਚੀ ਨੂੰ ਟਰੱਕ-ਟਰਾਲੇ ਵੱਲੋਂ ਕੁਚਲੇ ਜਾਣ ਦਾ ਸਮਾਚਾਰ ਹੈ। ਬੱਚੀ ਦੀ ਮੌਤ ਹੋ ਗਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੈੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੁਨੈਨਾ (9) ਪੁੱਤਰੀ ਸੁਰਿੰਦਰ ਕੁਮਾਰ ਵਾਸੀ ਅਮਾਮਗੜ੍ਹ ਮੁਹੱਲਾ ਬਸਤੀ ਨਾਲ ਲਗਦੀ ਦੁਕਾਨ ਤੋਂ ਸਾਮਾਨ ਲੈ ਕੇ ਸਾਈਕਲ 'ਤੇ ਆਪਣੇ ਘਰ ਵਾਪਸ ਜਾ ਰਹੀ ਸੀ। ਇਸ ਦੌਰਾਨ ਪੰਜ ਪੀਰ ਨੇੜੇ ਸੜਕ 'ਤੇ ਆ ਰਹੇ ਇਕ ਟਰੱਕ-ਟਰਾਲੇ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਟਰੱਕ-ਟਰਾਲੇ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ ਪੁਲਸ ਵੱਲੋਂ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
13 ਸਾਲ ਬਾਅਦ ਸ਼ਹਿਰ 'ਚ ਮੁੜ ਬਣ ਗਈ ਕਬਾੜੀ ਮਾਰਕੀਟ
NEXT STORY