ਅਬੋਹਰ(ਸੁਨੀਲ)– ਅਬੋਹਰ-ਹਨੂੰਮਾਨਗਡ਼੍ਹ ਸੀਤੋ ਰੋਡ ’ਤੇ ਅੱਜ ਦੁਪਹਿਰ 2 ਕਾਰਾਂ ਦੀ ਆਪਸੀ ਟੱਕਰ ’ਚ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਮਾਜ-ਸੇਵੀ ਸੰਸਥਾ ਦੇ ਮੈਂਬਰਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਨ੍ਹਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਇਲਾਜ ਅਧੀਨ ਲਾਲਗਡ਼੍ਹ ਜਾਟਾਨ ਵਾਸੀ ਅਤੇ ਫੌਜ ’ਚ ਤਾਇਨਾਤ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਹਰਮੀਤ ਕੌਰ, ਪੁੱਤਰ ਸਹਜਪ੍ਰੀਤ ਤੇ ਅਭਿਜੋਤ, ਆਪਣੇ ਸੀਨੀਅਰ ਨਗੇਂਦਰ ਤੇ ਉਨ੍ਹਾਂ ਦੀ ਪਤਨੀ ਦੇ ਨਾਲ ਕਾਰ ’ਚ ਸਵਾਰ ਹੋ ਕੇ ਲਾਲਗਡ਼੍ਹ ਜਾਟਾਨ ਤੋਂ ਫਾਜ਼ਿਲਕਾ ਜਾ ਰਿਹਾ ਸੀ ਕਿ ਜਦ ਉਨ੍ਹਾਂ ਦੀ ਕਾਰ ਹਨੂਮਾਨਗਡ਼੍ਹ ਸੀਤੋ ਬਾਈਪਾਸ ਦੇ ਨੇਡ਼ੇ ਇਕ ਪੈਲੇਸ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ’ਚ ਉਹ ਸਾਰੇ ਤੇ ਦੂਜੀ ਕਾਰ ’ਚ ਸਵਾਰ ਸ਼੍ਰੀ ਗੰਗਾਨਗਰ ਦੇ ਜਵਾਹਰ ਨਗਰ ਵਾਸੀ ਸਤੀਸ਼ ਅਰੋਡ਼ਾ, ਉਨ੍ਹਾਂ ਦੀ ਪਤਨੀ ਦਰੋਪਦੀ, ਧੀ ਅਭਿਲਾਸ਼ਾ ਜ਼ਖਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰਾਂ ਨੂੰ ਦਿੱਤੀ , ਜਿਨ੍ਹਾਂ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਉਨ੍ਹਾਂ ਨੂੰ ਸ਼੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ।
ਆਰਥਕ ਤੰਗੀ ਕਰ ਕੇ 3 ਧੀਅਾਂ ਦੇ ਪਿਉ ਨੇ ਨਿਗਲਿਆ ਜ਼ਹਿਰ
NEXT STORY