ਬੱਧਨੀ ਕਲਾਂ(ਮਨੋਜ)-ਪਿੰਡ ਲੋਪੋਂ ਦੇ ਸ਼ਹੀਦ ਅਵਤਾਰ ਸਿੰਘ ਮਾਰਗ (ਰਰੋਹੀ ਵਾਲੇ ਰਾਹ) ’ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਜਬਰਦਸਤ ਟੱਕਰ ’ਚ ਇਕ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਇੰਦਰ ਸਿੰਘ ਅਤੇ ਲਖਵਿੰਦਰ ਸਿੰਘ ਕਿੰਦਾ ਪੁੱਤਰ ਇੰਦਰਸਿੰਘ ਵਾਸੀ ਲੋਪੋਂ ਜੋ ਦੋਨੋਂ ਹੀ ਸਕੇ ਭਰਾ ਹਨ ਅਤੇ ਪਿੰਡ ਲੋਪੋਂ ਤੋਂ ਕੰਮ ’ਤੇ ਜਾ ਰਹੇ ਸਨ। ਬਰਨਾਲਾ ਰੋਡ ਤੋਂ ਰਬਾਬੀ ਸਫੀ ਮੁਹੰਮਦ ਪੁਤਰ ਲਾਲ ਦੀਨ ਮਰਦਾਨੇ ਕੇ ਅਤੇ ਰਬਾਬੀ ਛੈਬਰ ਖਾਨ ਪੁਤਰ ਸਾਈਂ ਦਿਲਬਾਗ ਸ਼ਾਹ ਜੀ ਜੋ ਲੋਪੋਂ ਨੂੰ ਆ ਰਹੇ ਸਨ। ਅਚਾਨਕ ਉਨ੍ਹਾਂ ਅੱਗੇ ਕੋਈ ਜਾਨਵਰ ਅਾ ਜਾਣ ਨਾਲ ਦੋਨੋਂ ਮੋਟਰਸਾਈਕਲ ਆਹਮੋ-ਸਾਹਮਣੇ ਟਕਰਾ ਗਏ, ਜਿਸ ਨਾਲ ਲਖਵਿੰਦਰ ਸਿੰਘ ਕਿੰਦਾ (35) ਸਾਲ ਦੀ ਹਸਪਤਾਲ ਨੂੰ ਲਿਜਾਣ ਸਮੇਂ ਮੌਤ ਹੋ ਗਈ, ਜਿਸ ਦਾ ਭਰਾ ਜਗਤਾਰ ਸਿੰਘ ਵਾਲ-ਵਾਲ ਬਚ ਗਿਆ। ਲਖਵਿੰਦਰ ਸਿੰਘ ਕਿੰਦਾ ਦਾ ਇਕ ਚਾਰ ਸਾਲ ਦਾ ਬੱਚਾ ਅਤੇ ਪਤਨੀ ਤੋਂ ਇਲਾਵਾ ਮਾਤਾ-ਪਿਤਾ ਵੀ ਹਨ। ਉਧਰ ਮੋਟਰਸਾਈਕਲ ਚਲਾ ਰਹੇ ਰਬਾਬੀ ਸਫੀ ਮੁਹੰਮਦ ਦੇ ਕਾਫੀ ਸੱਟਾ ਵੱਜੀਆਂ ਹਨ, ਜਿਸ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆਂ ਗਿਆ ਹੈ। ਲੋਪੋਂ ਚੌਕੀ ਦੇ ਇੰਚਾਰਜ ਪੂਰਨ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਕਿੰਦਾ ਦਾ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ ਅਤੇ 174 ਅ/ਧ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸਰਕਾਰੀ ਵਿਭਾਗ ਬੇਖਬਰ : ਮਾਲਵਾ ਖਿੱਤੇ ਦੀਆਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਵਧ ਸਕਦੈ ਖਤਰਾ
NEXT STORY