ਮੁੱਲਾਂਪੁਰ ਦਾਖਾ(ਕਾਲੀਆ)-ਜਗਰਾਉਂ-ਮੁੱਲਾਂਪੁਰ ਜੀ. ਟੀ. ਰੋਡ ’ਤੇ ਸੂਮੋ ਤੇ ਇਕ ਮੋਟਰਸਾਈਕਲ ਟੱਕਰ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਜ਼ੇਰੇ ਇਲਾਜ ਅਧੀਨ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਸੋਨੂੰ ਪੁੱਤਰ ਸੁਖਦੇਵ ਸਿੰਘ 24 ਵਾਸੀ ਅਗਵਾਡ਼ ਗੁੱਜਰਾਂ ਜਗਰਾਉਂ ਆਪਣੇ ਸਾਥੀ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਪਿਛਲੇ 4 ਦਿਨਾਂ ਤੋਂ ਠੇਕੇਦਾਰ ਗੁਰਸੇਵਕ ਸਿੰਘ ਕੋਲ ਰੁੱਖ ਲਾਉਣ ਆਉਂਦੇ ਸਨ। ਅੱਜ ਪੰਜਵੇਂ ਅਤੇ ਆਖਰੀ ਦਿਨ ਆਪਣੇ ਘਰੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁੱਲਾਂਪੁਰ ਲਾਗੇ ਪੰਡੋਰੀ ਸੋਨਾ ਗਰੈਂਡ ਦੇ ਸਾਹਮਣੇ ਪਿੱਛੋਂ ਆ ਰਹੀ ਸੂਮੋ ਗਰੈਂਡ ਨੇ ਉਸ ਨਾਲ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸੋਨੂੰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਜ਼ੇਰੇ ਇਲਾਜ ਅਧੀਨ ਮੁੱਲਾਂਪੁਰ ਵਿਖੇ ਬਣੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਇਕ ਲਡ਼ਕਾ, ਇਕ ਲਡ਼ਕੀ ਅਤੇ ਧਰਮਪਤਨੀ ਛੱਡ ਗਿਆ ਹੈ। ਸੂਮੋ ਗਰੈਂਡ ਦੇ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਕੋਠੇ ਪੋਨੇ ਜਗਰਾਉਂ ਨੂੰ ਸਮੇਤ ਗੱਡੀ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਗਰਾਉਂ ਦੇ ਬਿਆਨਾਂ ’ਤੇ ਜ਼ੇਰੇ ਧਾਰਾ 304ਏ, 337, 338, 279 ਅਧੀਨ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਕੱਚੇ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਾ ਦਫ਼ਤਰ ਬੰਦ ਕਰਨ ’ਤੇ ਸਥਿਤੀ ਬਣੀ ਤਣਾਅਪੂਰਨ
NEXT STORY