ਤਰਨਤਾਰਨ (ਰਮਨ)- ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਸਤਿਕਾਰ ਪੈਲਸ ਦੇ ਬਾਹਰ ਖੜ੍ਹੇ ਇਕ ਨੌਜਵਾਨ ਵਿਚ ਸਕੂਟਰੀ ਟਕਰਾਉਣ ਕਾਰਨ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟੱਕਰ ਇੰਨੀ ਜ਼ਿਆਦਾ ਜ਼ੋਰ ਨਾਲ ਵੱਜੀ ਕਿ ਨੌਜਵਾਨ ਦੀ ਲੱਤ ਦੋ ਹਿੱਸੇ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸਕੂਟਰੀ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਜ਼ਖਮੀ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਵੱਡਾ ਤੋਹਫਾ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ
ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮੰਨਣ ਨੇ ਸਿਵਲ ਹਸਪਤਾਲ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਵਿਆਹ-ਸ਼ਾਦੀਆਂ ਵਿਚ ਕਾਰ ਪਾਰਕਿੰਗ ਕਰਨ ਦਾ ਕੰਮ ਕਰਦਾ ਹੈ। ਬੀਤੀ ਰਾਤ ਸਥਾਨਕ ਸਤਿਕਾਰ ਪੈਲਸ ਵਿਖੇ ਹੋ ਰਹੇ ਵਿਆਹ ਸਮਾਗਮ ਵਿਚ ਉਹ ਆਪਣੀ ਕੰਪਨੀ ਵੱਲੋਂ ਕੰਮ ’ਤੇ ਪੁੱਜਾ ਸੀ। ਜਦੋਂ ਉਹ ਸੜਕ ਕਿਨਾਰੇ ਖੜ੍ਹਾ ਸੀ ਤਾਂ ਇਕ ਵਿਅਕਤੀ ਵੱਲੋਂ ਤੇਜ਼ ਰਫਤਾਰ ਸਕੂਟਰੀ ਲਿਆ ਕੇ ਸਿੱਧੀ ਉਸਦੇ ਵਿਚ ਮਾਰ ਦਿੱਤੀ ਗਈ। ਜਿਸ ਨਾਲ ਉਸਦੀ ਲੱਤ ਦੋ ਹਿੱਸੇ ਹੋ ਗਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਟਰੀ ਚਾਲਕ ਸ਼ਰਾਬੀ ਹਾਲਤ ਵਿਚ ਸੀ, ਜਿਸ ਨੂੰ ਕੋਈ ਹੋਸ਼ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼
ਆਸ-ਪਾਸ ਦੇ ਲੋਕਾਂ ਵੱਲੋਂ ਐਂਬੂਲੈਂਸ ਬੁਲਾ ਕੇ ਉਸਨੂੰ ਤੁਰੰਤ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਇਸ ਹਾਦਸੇ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ, ਜਿਨ੍ਹਾਂ ਵੱਲੋਂ ਸਕੂਟਰੀ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀ ਹਾਲਤ ਵਿਚ ਗੁਰਪ੍ਰੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਜਲਦ ਲਿਆਂਦੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਜਪਾ ਦੀ ਸਰਕਾਰ ਬਣਨ ’ਤੇ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ : ਫਤਿਹਜੰਗ ਬਾਜਵਾ
NEXT STORY