ਬਨੂਡ਼, (ਗੁਰਪਾਲ)-ਬੀਤੇ ਦਿਨੀਂ ਬਨੂਡ਼ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਅਜ਼ੀਜ਼ਪੁਰ ਨੇਡ਼ੇ ਇਕ ਸਡ਼ਕ ਹਾਦਸੇ ਵਿਚ ਗੰਭੀਰ ਜ਼ਖਮੀ ਅੌਰਤ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਅਜ਼ੀਜ਼ਪੁਰ ਨੇਡ਼ੇ ਬਣੇ ਗਰਗ ਪੋਲਟਰੀ ਫਾਰਮ ਵਿਚ ਕੰਮ ਕਰਦੀ ਪਾਰਵਤੀ ਨਾਂ ਦੀ ਪ੍ਰਵਾਸੀ ਅੌਰਤ ਆਪਣਾ ਘਰੇਲੂ ਸਾਮਾਨ ਲੈਣ ਲਈ ਅਜ਼ੀਜ਼ਪੁਰ ਜਾ ਰਹੀ ਸੀ। ਜਦੋਂ ਉਹ ਸਡ਼ਕ ਕਿਨਾਰੇ ਖਡ਼੍ਹੀ ਸੀ ਤਾਂ ਜ਼ੀਰਕਪੁਰ ਵੱਲੋਂ ਆਉਂਦੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਅੱਜ ਉਹ ਚੰਡੀਗਡ਼੍ਹ ਦੇ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋਡ਼ ਗਈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੈੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕ ਅੌਰਤ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਨਸ਼ੇ ਵਾਲੇ ਟੀਕਿਅਾਂ ਤੇ ਸ਼ੀਸ਼ੀਅਾਂ ਸਮੇਤ 1 ਕਾਬੂ
NEXT STORY